ਜ਼ਿੰਬਾਬਵੇ : ਦੋ ਸੜਕੀ ਹਾਦਸਿਆਂ ''ਚ 9 ਹਲਾਕ ਤੇ ਹੋਰ ਕਈ ਜ਼ਖਮੀ

Friday, Dec 13, 2019 - 01:48 AM (IST)

ਜ਼ਿੰਬਾਬਵੇ : ਦੋ ਸੜਕੀ ਹਾਦਸਿਆਂ ''ਚ 9 ਹਲਾਕ ਤੇ ਹੋਰ ਕਈ ਜ਼ਖਮੀ

ਹਰਾਰੇ- ਜ਼ਿੰਬਾਬਵੇ ਵਿਚ ਵੀਰਵਾਰ ਨੂੰ ਦੋ ਵੱਖ-ਵੱਖ ਸੜਕੀ ਹਾਦਸਿਆਂ ਵਿਚ 9 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਕਈ ਲੋਕ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਮੁਤਾਬਕ ਵੀਰਵਾਰ ਸਵੇਰੇ ਹਰਾਰੇ ਦੇ ਹਰਾਰੇ ਡਰਾਈਵ ਤੇ ਬੋਰੋਡੇਲ ਰੋਡ 'ਤੇ ਇਕ ਪਿਕ-ਅਪ ਟਰੱਕ ਤੇ ਇਕ ਹੌਲਾਜ ਟਰੱਕ ਦੀ ਟੱਕਰ ਹੋਣ ਕਾਰਨ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ। ਪੁਲਸ ਦੇ ਬੁਲਾਰੇ ਪਾਲ ਨਿਆਥੀ ਨੇ ਕਿਹਾ ਕਿ ਇਹ ਟੱਕਰ ਸਟ੍ਰੀਟ ਲਾਈਟਾਂ ਨਾ ਚੱਲਣ ਕਾਰਨ ਵਾਪਰਿਆ। ਦੂਜੀ ਘਟਨਾ ਵਿਚ ਮਕੁਤੀ ਵਿਚ ਬੱਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਹੋਰ ਕਈ ਲੋਕ ਜ਼ਖਮੀ ਹੋ ਹਏ। ਜ਼ਿੰਬਾਬਵੇ ਦੀਆਂ ਸ਼ਹਿਰੀ ਤੇ ਦਿਹਾਤੀ ਸੜਕਾਂ ਖਸਤਾਹਾਲ ਹਨ, ਜਿਸ ਕਾਰਨ ਅਕਸਰ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ।


author

Baljit Singh

Content Editor

Related News