ਰਾਸ਼ਟਰਪਤੀ ਚੋਣ : ਨਵੇਂ ਸਰਵੇ ’ਚ ਭਾਰਤੀ ਮੂਲ ਦੀ ਨਿੱਕੀ ਹੇਲੀ ਤੋਂ ਪੱਛੜ ਰਹੇ ਜੋ ਬਾਈਡੇਨ

Thursday, Sep 21, 2023 - 02:47 PM (IST)

ਰਾਸ਼ਟਰਪਤੀ ਚੋਣ : ਨਵੇਂ ਸਰਵੇ ’ਚ ਭਾਰਤੀ ਮੂਲ ਦੀ ਨਿੱਕੀ ਹੇਲੀ ਤੋਂ ਪੱਛੜ ਰਹੇ ਜੋ ਬਾਈਡੇਨ

ਵਾਸ਼ਿੰਗਟਨ (ਅਨਸ) - ਇਕ ਨਵੇਂ ਸਰਵੇਖਣ ਅਨੁਸਾਰ ਭਾਰਤੀ-ਅਮਰੀਕੀ ਅਤੇ ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ 2024 ਦੀਆਂ ਚੋਣਾਂ ਦੀ ਦੌੜ ’ਚ ਰਾਸ਼ਟਰਪਤੀ ਜੋ ਬਾਈਡੇਨ ਤੋਂ ਅੱਗੇ ਹੈ। ਇਸ ਹਫ਼ਤੇ ਜਾਰੀ ਹਾਰਵਰਡ ਕੈਪਸ-ਹੈਰਿਸ ਪੋਲ ਸਰਵੇਖਣ ’ਚ ਪਾਇਆ ਕਿ ਬਾਈਡੇਨ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ’ਚ ਡੋਨਾਲਡ ਟਰੰਪ, ਹੇਲੀ ਅਤੇ ਟਿਮ ਸਕਾਟ ਤੋਂ ਪਿੱਛੇ ਚੱਲ ਰਹੇ ਹਨ ਪਰ ਭਾਰਤੀ-ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਅਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਤੋਂ ਅੱਗੇ ਹਨ। ਜਦੋਂ 2024 ’ਚ ਹੇਲੀ ਅਤੇ ਬਾਈਡੇਨ ਵਿਚਾਲੇ ਇਕ ਕਾਲਪਨਿਕ ਮੁਕਾਬਲੇ ਦੇ ਸਬੰਧ ’ਚ ਪੁੱਛਿਆ ਗਿਆ, ਤਾਂ 41 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਹੇਲੀ ਦੀ ਹਮਾਇਤ ਕਰਨਗੇ, ਜਦੋਂ ਕਿ 37 ਫੀਸਦੀ ਨੇ ਕਿਹਾ ਕਿ ਉਹ ਮੌਜੂਦਾ ਰਾਸ਼ਟਰਪਤੀ ਦੀ ਹਮਾਇਤ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਕੈਨੇਡੀਅਨ ਸੂਬੇ ਨੇ ਵਿਰੋਧ ਪ੍ਰਦਰਸ਼ਨਾਂ ਕਾਰਨ ਨਵਾਂ ਜਿਨਸੀ ਸਿੱਖਿਆ ਪਾਠਕ੍ਰਮ ਕੀਤਾ ਰੱਦ

ਬਾਈਡੇਨ ਨੇ ਦੌੜ ’ਚ ਹੋਰ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਇਸ 80 ਸਾਲਾ ਬਜ਼ੁਰਗ ਨੇ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਡਿਸੈਂਟਿਸ ਦੇ ਖਿਲਾਫ ਵੀ ਵਧੀਆ ਪ੍ਰਦਰਸ਼ਨ ਕੀਤਾ ਪਰ ਕਈ ਨਕਾਰਾਤਮਕ ਸਰਵੇਖਣ ਰਾਸ਼ਟਰਪਤੀ ਅਹੁਦੇ ਲਈ ਉਨ੍ਹਾਂ ਦੀ ਉਮਰ ਨੂੰ ਇਕ ਮੁੱਦਾ ਦੱਸਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News