ਤੇਲ ਚੋਰੀ ਦੇ ਦੋਸ਼ 'ਚ ਨਾਈਜੀਰੀਆ ਦੀ ਜਲ ਸੈਨਾ ਨੇ ਫੜਿਆ ਵਿਦੇਸ਼ੀ ਜਹਾਜ਼,ਚਾਲਕ ਦਲ 'ਚ 16 ਭਾਰਤੀ ਵੀ

11/17/2022 9:49:08 AM

ਅਬੂਜਾ (ਭਾਸ਼ਾ)- ਨਾਈਜੀਰੀਆ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਅਤੇ ਬਿਨਾਂ ਇਜਾਜ਼ਤ ਕੱਚੇ ਤੇਲ ਦਾ ਨਿਰਯਾਤ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ  ਇੱਕ ਵਿਦੇਸ਼ੀ ਜਹਾਜ਼ ਨੂੰ ਜ਼ਬਤ ਕਰ ਲਿਆ ਹੈ ਅਤੇ 16 ਭਾਰਤੀਆਂ ਸਮੇਤ 27 ਵਿਦੇਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਐਸੋਸਿਏਟਿਡ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਟਲਿਆ ਵੱਡਾ ਹਾਦਸਾ, ਇੰਡੋਨੇਸ਼ੀਆ ਦੇ ਬਾਲੀ 'ਚ 271 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਨੂੰ ਲੱਗੀ ਅੱਗ

ਨਾਈਜੀਰੀਅਨ ਨੇਵੀਜਲ ਸੈਨਾ ਦੇ ਬੁਲਾਰੇ ਕਮੋਡੋਰ ਅਡੇਡੋਤੁਨ ਅਯੋ-ਵਨ ਦੇ ਅਨੁਸਾਰ, ਤੇਲ ਨਾਲ ਭਰਪੂਰ ਨਾਈਜਰ ਡੈਲਟਾ ਖੇਤਰ ਦੀ ਇੱਕ ਸਥਾਨਕ ਅਦਾਲਤ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵਿਦੇਸ਼ੀਆਂ ਨੂੰ ਅਦਾਲਤ ਦੇ ਆਦੇਸ਼ 'ਤੇ ਰੱਖਿਆ ਜਾ ਰਿਹਾ ਹੈ। ਅਯੋ-ਵਨ ਨੇ ਕਿਹਾ ਕਿ ਮੰਗਲਵਾਰ ਨੂੰ ਕੁਝ ਵਿਦੇਸ਼ੀਆਂ 'ਤੇ "ਬਿਨਾਂ ਲਾਇਸੈਂਸ ਜਾਂ ਅਧਿਕਾਰ ਦੇ ਕੱਚੇ ਤੇਲ ਦੇ ਨਿਰਯਾਤ ਵਿੱਚ ਸੌਦਾ ਕਰਨ ਦੀ ਕੋਸ਼ਿਸ਼" ਲਈ ਦੋਸ਼ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ: ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਦੀ ਪ੍ਰਧਾਨਗੀ, PM ਮੋਦੀ ਬੋਲੇ- ਸਾਡੇ ਲਈ ਮਾਣ ਵਾਲੀ ਗੱਲ

ਇਨ੍ਹਾਂ ਵਿੱਚ 16 ਭਾਰਤੀਆਂ ਤੋਂ ਇਲਾਵਾ ਸ੍ਰੀਲੰਕਾ ਅਤੇ ਪੋਲੈਂਡ ਸਮੇਤ 5 ਹੋਰ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ। ਨਾਈਜੀਰੀਆ ਦੇ ਸਮੁੰਦਰੀ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦੇ ਦੋਸ਼ੀ ਵਿਦੇਸ਼ੀ ਲੋਕਾਂ ਨੂੰ ਪਿਛਲੇ ਸਮੇਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਹ ਅਕਸਰ ਸਥਾਨਕ ਨਿਵਾਸੀਆਂ ਦੇ ਨਾਲ ਮਿਲ ਕੇ ਕੰਮ ਕਰਦੇ ਹਨ।

ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ, PM ਰਿਸ਼ੀ ਸੁਨਕ ਨੇ ਭਾਰਤੀਆਂ ਲਈ ਕੀਤਾ ਵੱਡਾ ਐਲਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 


cherry

Content Editor

Related News