ਬਲਾਤਕਾਰੀਆਂ ਦੀ ਹੁਣ ਖ਼ੈਰ ਨਹੀਂ, ਦੋਸ਼ੀ ਪਾਏ ਜਾਣ 'ਤੇ ਬਣਾਇਆ ਜਾਏਗਾ ਨਪੁੰਸਕ

Friday, Sep 18, 2020 - 01:43 PM (IST)

ਲਾਗੋਸ : ਨਾਈਜੀਰੀਆ ਦੇ ਕਦੂਨਾ ਸੂਬੇ ਦੇ ਗਵਰਨਰ (Governor) ਨੇ ਇਕ ਕਾਨੂੰਨ 'ਤੇ ਦਸਤਖ਼ਤ ਕੀਤੇ ਹਨ, ਜਿਸ ਤਹਿਤ ਜਬਰ-ਜ਼ਿਨਾਹ ਦੇ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀ ਨੂੰ ਸਰਜਰੀ ਕਰਕੇ ਨਪੁੰਸਕ ਬਣਾ ਦਿੱਤਾ ਜਾਵੇਗਾ ਅਤੇ 14 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਜਬਰ-ਜ਼ਿਨਾਹ ਕਰਣ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਗਵਰਨਰ ਨਾਸਿਰ ਅਹਿਮਦ ਅਲ ਰੂਫਾਈ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਨਾਲ ਬੱਚਿਆਂ ਨੂੰ ਘਿਨੌਣੇ ਅਪਰਾਧ ਤੋਂ ਬਚਾਉਣ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਈ ਭਾਰੀ ਕਟੌਤੀ, ਇੱਥੇ ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਨਾਈਜੀਰੀਆ ਵਿਚ ਜਬਰ-ਜ਼ਿਨਾਹ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਬੀਬੀ ਸੰਗਠਨਾਂ ਨੇ ਬਲਾਤਕਾਰੀਆਂ ਖ਼ਿਲਾਫ ਮੌਤ ਦੀ ਸਜ਼ਾ ਸਮੇਤ ਸਖ਼ਤ ਕਾਰਵਾਈ ਦੀ ਬੇਨਤੀ ਕੀਤੀ ਸੀ। ਅਫਰੀਕਾ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਦੇਸ਼ ਨਾਈਜੀਰੀਆ ਵਿਚ ਜਬਰ-ਜ਼ਿਨਾਹ ਦੇ ਦੋਸ਼ ਨੂੰ ਰੋਕਣ ਲਈ ਕਦੂਨਾ ਸੂਬੇ ਵਿਚ ਸਭ ਤੋਂ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਸੂਬੇ ਵਿਚ ਹਾਲ ਵਿਚ ਸੋਧੇ ਗਏ ਦੰਡ ਜ਼ਾਬਤਾ ਵਿਚ ਕਿਹਾ ਗਿਆ ਹੈ ਕਿ 14 ਸਾਲ ਤੋਂ ਜ਼ਿਆਦਾ ਉਮਰ ਦੀਆਂ ਕੁੜੀਆਂ, ਜਨਾਨੀਆਂ ਨਾਲ ਜਬਰ-ਜ਼ਿਨਾਹ ਕਰਣ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ। ਪਹਿਲਾਂ ਦੇ ਕਾਨੂੰਨ ਵਿਚ ਬਾਲਗਾਂ ਨਾਲ ਜਬਰ-ਜ਼ਿਨਾਹ ਕਰਣ 'ਤੇ 21 ਸਾਲ ਜੇਲ੍ਹ ਦੀ ਸਜ਼ਾ ਅਤੇ ਬੱਚਿਆਂ ਨਾਲ ਜਬਰ-ਜ਼ਿਨਾਹ ਲਈ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਸੀ।


cherry

Content Editor

Related News