ਨਾਈਜੀਰੀਆ 'ਚ 'ਬੇਬੀ ਫੈਕਟਰੀ' ਦਾ ਖੁਲਾਸਾ, ਛੁਡਵਾਈਆਂ ਗਈਆਂ 19 ਔਰਤਾਂ

Tuesday, Oct 01, 2019 - 01:24 PM (IST)

ਨਾਈਜੀਰੀਆ 'ਚ 'ਬੇਬੀ ਫੈਕਟਰੀ' ਦਾ ਖੁਲਾਸਾ, ਛੁਡਵਾਈਆਂ ਗਈਆਂ 19 ਔਰਤਾਂ

ਅਬੁਜਾ (ਬਿਊਰੋ)— ਨਾਈਜੀਰੀਆ ਪੁਲਸ ਨੇ ਇਕ 'ਬੇਬੀ ਫੈਕਟਰੀ' ਦਾ ਖੁਲਾਸਾ ਕੀਤਾ ਹੈ। ਇੱਥੋਂ ਦੇ ਸ਼ਹਿਰ ਲਾਗੋਸ ਵਿਚ ਸਥਿਤ ਇਕ ਇਮਾਰਤ ਵਿਚ ਔਰਤਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਜਾਂਦਾ ਸੀ। ਫਿਰ ਬਲਾਤਕਾਰ ਨਾਲ ਪੈਦਾ ਹੋਏ ਬੱਚਿਆਂ ਨੂੰ ਵੇਚ ਦਿੱਤਾ ਜਾਂਦਾ ਸੀ। ਜਾਣਕਾਰੀ ਮੁਤਾਬਕ ਬੇਬੀ ਬੁਆਏ ਦੀ ਕੀਮਤ 87 ਹਜ਼ਾਰ ਰੁਪਏ ਰੱਖੀ ਗਈ ਸੀ ਜਦਕਿ ਬੇਬੀ ਗਰਲ ਕਰੀਬ 60 ਹਜ਼ਾਰ ਰੁਪਏ ਵਿਚ ਵੇਚੀ ਜਾਂਦੀ ਸੀ।

PunjabKesari

ਪੁਲਸ ਨੇ ਸੋਮਵਾਰ ਨੂੰ ਲਾਗੋਸ ਦੀਆਂ 4 ਇਮਾਰਤਾਂ 'ਤੇ ਛਾਪਾ ਮਾਰਿਆ, ਜਿਨ੍ਹਾਂ ਨੂੰ ਬੇਬੀ ਫੈਕਟਰੀ ਦੇ ਤੌਰ 'ਤੇ ਵਰਤਿਆ ਜਾਂਦਾ ਸੀ। ਔਰਤਾਂ ਨੂੰ ਅਗਵਾ ਕਰ ਕੇ ਇੱਥੇ ਲਿਆਂਦਾ ਜਾਂਦਾ ਸੀ ਅਤੇ ਫਿਰ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਗਿਆ ਸੀ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਪੁਲਸ ਨੇ ਇੱਥੇ ਬਿਨਾਂ ਟਰੇਨਿੰਗ ਦੇ ਕੰਮ ਕਰ ਰਹੀਆਂ ਦੋ ਨਰਸਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਫੈਕਟਰੀ ਵਿਚੋਂ 19 ਗਰਭਵਤੀ ਔਰਤਾਂ ਨੂੰ ਛੁਡਵਾਇਆ। ਇਸ ਦੇ ਨਾਲ ਹੀ 4 ਬੱਚਿਆਂ ਨੂੰ ਵੀ ਬਚਾਇਆ ਗਿਆ। 

PunjabKesari

ਇੱਥੇ ਦੱਸ ਦਈਏ ਕਿ ਲਾਗੋਸ ਨਾਈਜੀਰੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ। ਬਚਾਈਆਂ ਗਈਆਂ ਔਰਤਾਂ ਦੀ ਉਮਰ 15 ਤੋਂ 28 ਸਾਲ ਦੇ ਵਿਚ ਦੱਸੀ ਜਾ ਰਹੀ ਹੈ। ਪੁਲਸ ਹਾਲੇ ਵੀ ਮੁੱਖ ਸ਼ੱਕੀ ਦੀ ਤਲਾਸ਼ ਕਰ ਰਹੀ ਹੈ, ਜਿਸ ਦਾ ਨਾਮ ਮੈਡਮ ਓਲੁਚੀ ਦੱਸਿਆ ਜਾ ਰਿਹਾ ਹੈ। ਓਲੁਚੀ ਖੁਦ 5 ਬੱਚਿਆਂ ਦੀ ਮਾਂ ਹੈ। ਇੱਥੇ ਬੰਧਕ ਬਣਾਈਆਂ ਗਈਆਂ ਜ਼ਿਆਦਾਤਰ ਔਰਤਾਂ ਦੁਰ-ਦੁਰਾਡੇ ਦੇ ਇਲਾਕੇ ਤੋਂ ਆਈਆਂ ਸਨ। ਇਨ੍ਹਾਂ ਔਰਤਾਂ ਨੂੰ ਸ਼ਹਿਰ ਵਿਚ ਘਰੇਲੂ ਕੰਮ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਨ੍ਹਾਂ ਔਰਤਾਂ ਨੂੰ ਕੋਈ ਪੈਸੇ ਨਹੀਂ ਦਿੱਤੇ ਜਾਂਦੇ ਸਨ। ਪੁਲਸ ਨੂੰ ਇਸ ਫੈਕਟਰੀ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਇਕ ਸਥਾਨਕ ਵਿਅਕਤੀ ਨੇ ਸੜਕ 'ਤੇ ਵੱਡੀ ਗਿਣਤੀ ਵਿਚ ਗਰਭਵਤੀ ਔਰਤਾਂ ਨੂੰ ਦੇਖੇ ਜਾਣ ਦੀ ਜਾਣਕਾਰੀ ਦਿੱਤੀ ਸੀ।


author

Vandana

Content Editor

Related News