ਬੋਕੋ ਹਰਾਮ ਦੇ ਹਮਲੇ ''ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 65

Monday, Jul 29, 2019 - 11:55 AM (IST)

ਬੋਕੋ ਹਰਾਮ ਦੇ ਹਮਲੇ ''ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 65

ਅਬੁਜਾ (ਬਿਊਰੋ)— ਗਾਜ਼ੀਰਾਮ ਉੱਤਰੀ-ਪੂਰਬੀ ਨਾਈਜੀਰੀਆ ਵਿਚ ਬੀਤੇ ਦਿਨ ਇਕ ਅੰਤਿਮ ਸੰਸਕਾਰ ਤੋਂ ਪਰਤ ਰਹੇ ਲੋਕਾਂ ਦੇ ਸਮੂਹ 'ਤੇ ਬੋਕੋ ਹਰਾਮ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 65 ਹੋ ਗਈ ਹੈ। ਇਕ ਸਥਾਨਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਖੇਤਰੀ ਰਾਜਧਾਨੀ ਮੈਦੁਗੁਰੀ ਨੇੜੇ ਸਥਿਤ ਇਕ ਪਿੰਡ ਵਿਚ ਬੰਦੂਕਧਾਰੀਆਂ ਦੇ ਹਮਲੇ ਦੇ ਬਾਅਦ ਦਰਜਨਾਂ ਹੋਰ ਲਾਸ਼ਾਂ ਬਾਰੇ ਪਤਾ ਚੱਲਿਆ। ਸਥਾਨਕ ਸਰਕਾਰ ਦੇ ਪ੍ਰਧਾਨ ਮੁਹੰਮਦ ਬੁਲਾਮਾ ਨੇ ਦੱਸਿਆ,''ਹੁਣ ਤੱਕ 65 ਲੋਕ ਮਾਰੇ ਗਏ ਹਨ ਅਤੇ 10 ਹੋਰ ਜ਼ਖਮੀ ਹੋਏ ਹਨ।

ਇਸ ਤੋਂ ਪਹਿਲਾਂ ਸਥਾਨਕ ਮਿਲੀਸ਼ੀਆ ਨੇਤਾ ਬੁਨੁ ਬੁਕਰ ਮੁਸਤਫਾ ਨੇ ਦੱਸਿਆ ਸੀ ਕਿ 3 ਮੋਟਰ ਸਾਈਕਲਾਂ 'ਤੇ ਆਏ ਹਮਲਾਵਰਾਂ ਨੇ ਮੈਦੁਗੁਰੀ ਨੇੜੇ ਨਾਗਨਜ਼ਈ ਜ਼ਿਲੇ ਵਿਚ ਇਕ ਰਿਸ਼ਤੇਦਾਰ ਦੇ ਸਸਕਾਰ ਵਿਚ ਸ਼ਾਮਲ ਹੋਣ ਦੇ ਬਾਅਦ ਵਾਪਸ ਪਰਤ ਰਹੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਸਥਾਨਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਹਮਲੇ ਵਿਚ 21 ਲੋਕ ਮਾਰੇ ਗਏ। ਬਾਕੀ ਲੋਕ ਉਦੋਂ ਮਾਰੇ ਗਏ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਹਮਲੇ ਤੋਂ ਬਚਣ ਲਈ ਭੱਜ ਰਹੇ ਸਨ।


author

Vandana

Content Editor

Related News