ਮਾਦੁਰੋ ਨੇ ਯੂਰਪੀ ਸੰਘ ਦੀਆਂ ਪਾਬੰਦੀਆਂ ਦਾ ਉਡਾਇਆ ਮਜ਼ਾਕ

Tuesday, Oct 01, 2019 - 01:09 PM (IST)

ਮਾਦੁਰੋ ਨੇ ਯੂਰਪੀ ਸੰਘ ਦੀਆਂ ਪਾਬੰਦੀਆਂ ਦਾ ਉਡਾਇਆ ਮਜ਼ਾਕ

ਕਰਾਕਸ— ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਯੂਰਪੀ ਸੰਘ ਵਲੋਂ ਲਾਈਆਂ ਪਾਬੰਦੀਆਂ ਦਾ ਮਜ਼ਾਕ ਉਡਾਇਆ ਤੇ ਉਸ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ਼ਾਰਿਆਂ 'ਤੇ ਚੱਲਣ ਦਾ ਦੋਸ਼ ਲਾਇਆ ਹੈ। ਮਾਦੁਰੋ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਯੂਰਪੀ ਸੰਘ ਦੀਆਂ ਪਾਬੰਦੀਆਂ ਦਾ ਮਜ਼ਾਕ ਨਹੀਂ ਉਡਾਉਂਦਾ, ਯੂਰਪੀ ਸੰਘ ਦੀਆਂ ਪਾਬੰਦੀਆਂ ਸਾਨੂੰ ਹਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਯੂਰਪੀ ਸੰਘ ਡੋਨਾਲਡ ਟਰੰਪ ਦੀ ਨਾਕਾਮ ਵੈਨੇਜ਼ੁਏਲਾ ਨੀਤੀ ਦੇ ਚਿੱਕੜ 'ਚ ਡੁੱਬ ਰਿਹਾ ਹੈ।

ਜ਼ਿਕਰਯੋਗ ਹੈ ਕਿ ਯੂਰਪੀ ਸੰਘ ਨੇ ਵੈਨੇਜ਼ੁਏਲਾ ਦੇ 7 ਖੂਫੀਆ ਤੇ ਸੁਰੱਖਿਆ ਅਧਿਕਾਰੀਆਂ 'ਤੇ ਸ਼ੁੱਕਰਵਾਰ ਨੂੰ ਪਾਬੰਦੀ ਲਾਈ ਸੀ। ਯੂਰਪੀ ਸੰਘ ਨੇ ਦੋਸ਼ ਲਾਇਆ ਸੀ ਕਿ ਇਨ੍ਹਾਂ ਅਧਿਕਾਰੀਆਂ ਨੇ ਤਖਤਾਪਲਟ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਨੇਵੀ ਅਧਿਕਾਰੀ ਰਾਫੇਲ ਅਕੋਸਟਾ 'ਤੇ ਉਨ੍ਹਾਂ ਦੇ ਮਰਨ ਤੱਕ ਤਸ਼ੱਦਦ ਕੀਤੀ। ਯੂਰਪੀ ਸੰਘ ਦੀਆਂ ਪਾਬੰਦੀਆਂ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਮਾਦੁਰੋ ਦੀ ਸਰਕਾਰ 'ਤੇ ਅਮਰੀਕਾ ਦੀਆਂ ਪਾਬੰਦੀਆਂ ਨੂੰ ਹੋਰ ਸਖਤ ਕਰ ਦਿੱਤਾ ਸੀ।


author

Baljit Singh

Content Editor

Related News