ਨਿਕੋਲਾ ਸਟਰਜਨ ਨੇ 9/11 ਹਮਲੇ ਦੀ 20ਵੀਂ ਬਰਸੀ ਮੌਕੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
Sunday, Sep 12, 2021 - 03:33 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਦੁਨੀਆ ਦੀ ਵਿਸ਼ਵ ਸ਼ਕਤੀ ਅਮਰੀਕਾ ਨੇ 11 ਸਤੰਬਰ ਨੂੰ 20 ਸਾਲ ਪਹਿਲਾਂ 2001 ਵਿੱਚ ਹੋਏ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਵੱਖ-ਵੱਖ ਸਮਾਗਮਾਂ ਰਾਹੀਂ ਸ਼ਰਧਾਂਜਲੀ ਪੇਸ਼ ਕੀਤੀ। ਇਹਨਾਂ ਸ਼ਰਧਾਂਜਲੀਆਂ ਦੀ ਹੀ ਲੜੀ ਤਹਿਤ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵੀ 9/11 ਦੇ ਪੀੜਤਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ।
ਪੜ੍ਹੋ ਇਹ ਅਹਿਮ ਖਬਰ- 9/11 ਅੱਤਵਾਦੀ ਹਮਲੇ ਦੀ 20ਵੀਂ ਬਰਸੀ ਮੌਕੇ ਰਾਜਦੂਤ ਸੰਧੂ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ
ਸਟਰਜਨ ਨੇ ਟਵਿੱਟਰ 'ਤੇ ਪੋਸਟ ਕੀਤਾ ਕਰਦਿਆਂ ਕਿਹਾ ਕਿ 9/11 ਦੀ ਦਹਿਸ਼ਤ ਇੱਕ ਨਾ ਭੁੱਲਣਯੋਗ ਘਟਨਾ ਹੈ। ਉਹਨਾਂ ਅਨੁਸਾਰ 20 ਸਾਲਾਂ ਬਾਅਦ ਉਹਨਾਂ ਦੀ ਹਮਦਰਦੀ ਅੱਤਵਾਦੀ ਹਮਲਿਆਂ ਦੇ ਸਾਰੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹੈ। ਇਸਦੇ ਇਲਾਵਾ ਸਟਰਜਨ ਨੇ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਟਵਿਨ ਟਾਵਰਜ਼ 'ਤੇ ਹਮਲੇ ਸਬੰਧੀ ਯਾਦਗਾਰੀ ਸਥਾਨ ਦੀ ਫੋਟੋ ਵੀ ਸਾਂਝੀ ਕੀਤੀ।