ਸਕਾਟਲੈਂਡ : ਨਿਕੋਲਾ ਸਟਰਜਨ ਦੂਜੀ ਰਾਏਸ਼ੁਮਾਰੀ ਬਾਰੇ ਆਸਵੰਦ, ਕੀਤਾ ਇਹ ਵੱਡਾ ਐਲਾਨ

Thursday, Apr 21, 2022 - 02:00 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਦੂਜੀ ਰਾਇਸ਼ੁਮਾਰੀ ਪ੍ਰਤੀ ਆਸਵੰਦ ਹੈ ਪਰ ਉਹਨਾਂ ਵੱਲੋਂ ਅਹਿਮ ਐਲਾਨ ਕਰਦਿਆਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਹ ਸੁਤੰਤਰ ਸਕਾਟਲੈਂਡ ਲਈ ਆਪਣੇ ਇਸ ਕਾਰਜ ਵਿੱਚ ਅਸਫਲ ਰਹੀ ਤਾਂ ਉਹ ਆਪਣੇ ਅਹੁਦੇ 'ਤੇ "ਕਿਸੇ ਹੋਰ ਲਈ ਰਾਹ ਬਣਾਵੇਗੀ"। ਹਾਲਾਂਕਿ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਉਹਨਾਂ ਕਿਹਾ ਕਿ ਉਹ ਸਕਾਟਲੈਂਡ ਵਿੱਚ ਉੱਚੀ ਨੌਕਰੀ ਛੱਡਣ ਵਾਲੀ ਨਹੀਂ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ ਅਦਾਲਤ ਦਾ ਵੱਡਾ ਫ਼ੈਸਲਾ, ਅਸਾਂਜੇ ਦੀ ਅਮਰੀਕਾ ਹਵਾਲਗੀ ਨੂੰ ਮਨਜ਼ੂਰੀ, ਹੋਵੇਗੀ 175 ਸਾਲ ਦੀ ਸਜਾ  

ਸਟਰਜਨ ਨੇ ਮੌਜੂਦਾ ਸੰਸਦ ਦੇ ਪਹਿਲੇ ਅੱਧ ਵਿੱਚ ਇੱਕ ਜਨਮਤ ਸੰਗ੍ਰਹਿ ਕਰਵਾਉਣ ਦਾ ਵਾਅਦਾ ਕੀਤਾ ਹੈ, ਮਤਲਬ ਕਿ ਉਹਨਾਂ ਦੀ ਯੋਜਨਾ ਤਹਿਤ ਇਸਦੇ 2023 ਦੇ ਅੰਤ ਤੋਂ ਪਹਿਲਾਂ ਹੋਣ ਦੇ ਸੰਕੇਤ ਦਿੱਤੇ ਹਨ। ਡੇ-ਟਾਈਮ ਪੈਨਲ ਸ਼ੋਅ 'ਤੇ ਹਾਜ਼ਰ ਹੋਈ ਸਟਰਜਨ ਨੇ ਕਿਹਾ ਕਿ ਉਸਨੇ ਰਾਜਨੀਤੀ ਤੋਂ ਦੂਰ "ਨਿੱਜੀ ਜੀਵਨ" ਬਾਰੇ ਸੋਚਿਆ ਹੈ। ਉਸਨੇ ਇੱਕ ਬੱਚੇ ਦੇ ਪਾਲਣ ਪੋਸ਼ਣ 'ਤੇ ਆਪਣੇ ਪਤੀ ਪੀਟਰ ਮੁਰੇਲ ਨਾਲ ਗੱਲਬਾਤ ਬਾਰੇ ਵੀ ਚਰਚਾ ਕੀਤੀ। ਇੱਕ ਹੋਰ ਨੁਕਸਾਨ ਹੋਣ ਦੀ ਸੰਭਾਵਨਾ 'ਤੇ ਜ਼ੋਰ ਦਿੰਦੇ ਹੋਏ, ਉਸਨੇ ਕਿਹਾ ਕਿ "ਮੈਨੂੰ ਸ਼ੱਕ ਹੈ ਕਿ ਮੈਂ ਕਿਸੇ ਹੋਰ ਲਈ ਰਸਤਾ ਬਣਾਵਾਂਗੀ ਪਰ ਮੈਂ ਇਸ ਸਮੇਂ ਇਸ ਬਾਰੇ ਵਿਚਾਰ ਨਹੀਂ ਕਰ ਰਹੀ ਹਾਂ"। 

ਪੜ੍ਹੋ ਇਹ ਅਹਿਮ ਖ਼ਬਰ- ਯੂਕੇ ਦੀ ਮਹਾਰਾਣੀ ਐਲਿਜ਼ਾਬੈਥ II ਦਾ ਅੱਜ 96ਵਾਂ ਜਨਮਦਿਨ, ਪੀ.ਐੱਮ. ਜਾਨਸਨ ਨੇ ਦਿੱਤੀ ਵਧਾਈ

ਉਹ ਇੱਕ ਤਰਜੀਹੀ ਮਿਤੀ ਅਤੇ ਸਵਾਲ ਨਿਰਧਾਰਤ ਕਰਦੇ ਹੋਏ ਸਕਾਟਿਸ਼ ਸੰਸਦ ਵਿੱਚ ਇੱਕ ਬਿੱਲ ਲਿਆਉਣ ਲਈ ਤਿਆਰ ਹੈ। ਹਾਲਾਂਕਿ, ਕਾਨੂੰਨੀ ਤੌਰ 'ਤੇ ਬਾਈਡਿੰਗ ਜਨਮਤ ਸੰਗ੍ਰਹਿ ਕਰਵਾਉਣ ਲਈ ਉਸ ਨੂੰ ਯੂਕੇ ਸਰਕਾਰ ਤੋਂ ਧਾਰਾ 30 ਦੇ ਆਦੇਸ਼ ਦੀ ਜ਼ਰੂਰਤ ਹੋਏਗੀ। ਹੁਣ ਤੱਕ ਬੋਰਿਸ ਜਾਨਸਨ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਹੋਲੀਰੂਡ ਨੂੰ ਵੋਟ ਦੇਣ ਲਈ ਸ਼ਕਤੀਆਂ ਨਹੀਂ ਸੌਂਪਣਗੇ।


Vandana

Content Editor

Related News