ਨਿਊਯਾਰਕ : ਗਵਰਨਰ ਵੱਲੋਂ ਸਕੂਲ, ਕਾਰੋਬਾਰਾਂ ਨੂੰ ਬੰਦ ਰੱਖਣ ਦਾ ਐਲਾਨ, ਵਧਾਇਆ ਜ਼ੁਰਮਾਨਾ

Monday, Apr 06, 2020 - 11:27 PM (IST)

ਨਿਊਯਾਰਕ : ਗਵਰਨਰ ਵੱਲੋਂ ਸਕੂਲ, ਕਾਰੋਬਾਰਾਂ ਨੂੰ ਬੰਦ ਰੱਖਣ ਦਾ ਐਲਾਨ, ਵਧਾਇਆ ਜ਼ੁਰਮਾਨਾ

ਨਿਊਯਾਰਕ - ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਨੇ ਹਫਡ਼ਾ-ਦਫਡ਼ੀ ਮਚਾਈ ਹੋਈ ਹੈ। ਇਸ ਵਾਇਰਸ ਕਾਰਨ ਨਿਊਯਾਰਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਾਇਆ ਗਿਆ ਹੈ, ਜਿਥੇ ਹਰ ਰੋਜ਼ 600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਪਾਜ਼ੇਟਿਵ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਥੇ ਹੀ ਨਿਊਯਾਰਕ ਦੇ ਗਵਰਨਰ ਐਂਡਿ੍ਰਊ ਕਿਓਮੋ ਨੇ ਵਾਇਰਸ ਨੂੰ ਕੰਟਰੋਲ ਵਿਚ ਕਰਨ ਲਈ ਅੱਜ ਨਵੇਂ ਐਲਾਨ ਕੀਤੇ ਹਨ। ਜਿਨ੍ਹਾਂ ਵਿਚ ਉਨ੍ਹਾਂ ਨੇ ਨਿਊਯਾਰਕ ਅਤੇ ਗੈਰ-ਜ਼ਰੂਰੀ ਕਾਰੋਬਾਰਾਂ ਨੂੰ 29 ਅਪ੍ਰੈਲ ਤੱਕ ਬੰਦ ਕਰਨਾ ਦਾ ਐਲਾਨ ਕੀਤਾ ਹੈ ਅਤੇ ਜ਼ੁਰਮਾਨੇ ਨੂੰ 500 ਡਾਲਰ ਤੋਂ ਵਧਾ ਕੇ 1000 ਡਾਲਰ ਤੱਕ ਕਰ ਦਿੱਤਾ ਹੈ।

ਦੱਸ ਦਈਏ ਕਿ ਨਿਊਯਾਰਕ ਨੇ ਐਲਾਨ ਕਰਦੇ ਹੋਏ ਆਖਿਆ ਕਿ ਸੋਸ਼ਲ ਡਿਸਟੈਂਸਿੰਗ ਦਾ ਜੇਕਰ ਲੋਕਾਂ ਵੱਲੋਂ ਪਾਲਨ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ 1000 ਡਾਲਰ ਜ਼ੁਰਮਾਨਾ ਕੀਤਾ ਜਾਵੇਗਾ। ਉਥੇ ਹੀ ਨਿਊਯਾਰਕ ਦੇ ਸਕੂਲ ਅਤੇ ਗੈਰ-ਜ਼ਰੂਰੀ ਕਾਰੋਬਾਰ 29 ਅਪ੍ਰੈਲ ਤੱਕ ਬੰਦ ਹੀ ਰਹਿਣਗੇ। ਉਨ੍ਹਾਂ ਆਖਿਆ ਕਿ ਬੀਤੇ ਕੁਝ ਦਿਨਾਂ ਤੋਂ ਨਿਊਯਾਰਕ ਵਿਚ ਮੌਤਾਂ ਦੀ ਗਿਣਤੀ ਅਤੇ ਪਾਜ਼ੇਟਿਵ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਵਾਇਰਸ ਨੂੰ ਕੰਟਰੋਲ ਅਤੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਅਸੀਂ ਇਹ ਨਵੇਂ ਐਲਾਨ ਕੀਤੇ ਹਨ।


author

Khushdeep Jassi

Content Editor

Related News