ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨਾਲ ‘ਕੁਆਰੰਟੀਨ ਫ੍ਰੀ ਟ੍ਰੈਵਲ’ ਕੀਤਾ ਮੁਅੱਤਲ

Friday, Jul 23, 2021 - 03:50 PM (IST)

ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨਾਲ ‘ਕੁਆਰੰਟੀਨ ਫ੍ਰੀ ਟ੍ਰੈਵਲ’ ਕੀਤਾ ਮੁਅੱਤਲ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਸਰਕਾਰ ਨੇ ਆਸਟ੍ਰੇਲੀਆ ਨਾਲ ‘ਕੁਆਰੰਟੀਨ ਫ੍ਰੀ ਟ੍ਰੈਵਲ’ ਵਾਲਾ ਸਿਸਟਮ (ਟ੍ਰਾਂਸਤਸਮਾਨ ਬੱਬਲ)  ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕਿਉਂਕਿ ਸਰਕਾਰ ਨੂੰ ਖਤਰਾ ਹੈ ਕਿ ਕੋਰੋਨਾ ਦੁਬਾਰਾ ਦਾਖਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਆਸਟ੍ਰੇਲੀਆ ਵਿਖੇ ਕੋਰੋਨਾ ਦੇ ਹਾਲਤ ਦਾ ਜ਼ਾਇਜਾ ਲੈਂਦਿਆ ਇਹ ਫ਼ੈਸਲਾ ਲਿਆ। ਅੱਜ ਰਾਤ 11:59 ਵਜੇ ਤੋਂ ਬਾਅਦ ਆਸਟ੍ਰੇਲੀਆ ਨਾਲ ‘ਕੁਆਰੰਟੀਨ ਫ੍ਰੀ ਟ੍ਰੈਵਲ’ ਬੰਦ ਕਰ ਦਿੱਤਾ ਜਾਵੇਗਾ। ਇਹ ਆਦੇਸ਼ ਅਗਲੇ ਦੋ ਮਹੀਨਿਆ ਤੱਕ ਜਾਰੀ ਰਹਿਣਗੇ। 

ਅਗਲੇ 7 ਦਿਨਾਂ ਦੇ ਲਈ ਇੱਥੇ ਆਉਣ ਵਾਲੀਆਂ ਫਲਾਈਟਾਂ ਦਾ ਪ੍ਰਬੰਧਨ ਸਰਕਾਰ ਖੁਦ ਵੇਖੇਗੀ। ਇਸ ਲਈ ਕੋਰੋਨਾ ਟੈਸਟ ਨੈਗੇਟਿਵ ਆਉਣਾ ਜ਼ਰੂਰੀ ਹੈ। ਜਿਹੜੀਆਂ ਉਡਾਣਾਂ ਨਿਊ ਸਾਊਥ ਵੇਲਜ਼ (ਸਿਰਫ ਸਿਡਨੀ) ਤੋਂ ਆਉਣਗੀਆਂ, ਉਨ੍ਹਾਂ ਨੂੰ 14 ਦਿਨਾਂ ਲਈ ਐਮ. ਆਈ. ਕਿਊ ਭੇਜਿਆ ਜਾਵੇਗਾ। ਜਿਹੜੇ ਵਿਕਟੋਰੀਆ ਤੋਂ ਹੋ ਕੇ ਪਰਤਣਗੇ, ਉਨ੍ਹਾਂ ਨੂੰ ਆਪਣੇ ਘਰਾਂ ਵਿਚ ਇਕਾਂਤਵਾਸ ਹੋਣਾ ਪਵੇਗਾ ਅਤੇ ਤਿੰਨ ਦਿਨ ਵਾਲਾ ਟੈਸਟ ਨੈਗੇਟਿਵ ਹੋਣਾ ਜ਼ਰੂਰੀ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆਈ ਰਾਜ ਨੇ ਕੋਵਿਡ-19 ਪ੍ਰਕੋਪ ਕਾਰਨ ਕੀਤਾ 'ਐਮਰਜੈਂਸੀ' ਦਾ ਐਲਾਨ

30 ਜੁਲਾਈ ਤੱਕ ਆਸਟ੍ਰੇਲੀਆ ਗਏ ਕੀਵੀਆਂ ਨੂੰ ਵਾਪਿਸ ਆਉਣ ਲਈ ਕਿਹਾ ਗਿਆ ਹੈ। ਜੇਕਰ ਉਹ ਆਸਟ੍ਰੇਲੀਆ ਦੇ ਉਸ ਖੇਤਰ ਵਿਚੋਂ ਆਉਣਗੇ ਜਿੱਥੇ ਕੋਰੋਨਾ ਦਾ ਖਤਰਾ ਘੱਟ ਹੈ ਤਾਂ ਉਨ੍ਹਾਂ ਨੂੰ ਬਿਨਾਂ ਐਮ. ਆਈ. ਕਿਊ ਦੇ ਇੱਥੇ ਦਾਖਲ ਕੀਤਾ ਜਾਵੇਗਾ। ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ, ਤਸਮਾਨੀਆ, ਵੈਸਟਰਟਨ ਆਸਟ੍ਰੇਲੀਆ, ਏ. ਸੀ. ਟੀ., ਨੌਰਫਲੌਕ ਆਈਲੈਂਡ ਤੋਂ ਆਉਣ ਵਾਲਿਆਂ ਨੂੰ ਗ੍ਰੀਨ ਫਲਾਈਟ ਵਜੋਂ ਵੇਖਿਆ ਜਾ ਸਕਦਾ ਹੈ। ਸਾਰੇ ਆਉਣ ਵਾਲਿਆਂ ਦਾ ਤਿੰਨ ਦਿਨ ਪਹਿਲਾਂ ਕੋਰੋਨਾ ਟੈਸਟ ਨੈਗੇਟਿਵ ਆਉਣਾ ਚਾਹੀਦਾ ਹੈ। ਪਿਛਲੇ 14 ਦਿਨਾਂ ਵਿਚ ਉਸ ਥਾਂ ਨਹੀਂ ਗਏ ਹੋਣੇ ਚਾਹੀਦੇ ਜਿੱਥੇ ਕੋਰੋਨਾ ਦੇ ਕਮਿਊਨਿਟੀ ਕੇਸਾਂ ਦੀ ਸੰਭਾਵਨਾ ਸੀ। ਹਵਾਈ ਸਫਰ ਵੇਲੇ ਕਿਸੇ ਬਿਮਾਰੀ ਦਾ ਲੱਛਣ ਪ੍ਰਗਟ ਨਾ ਹੁੰਦਾ ਹੋਵੇ। ਉਹ ਕਿਸੇ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਿਚ ਨਾ ਰਿਹਾ ਹੋਵੇ। 

ਪ੍ਰਧਾਨ ਮੰਤਰੀ ਜੈਸਿੰਡਾ ਨੇ ਕਿਹਾ ਹੈ ਕਿ ਕੀਵੀ ਅਜੇ ਆਸਟ੍ਰੇਲੀਆ ਜਾਣ ਬਾਰੇ ਨਾ ਸੋਚਣ ਤਾਂ ਚੰਗਾ ਹੈ। ਜਦੋਂ ਜੈਸਿੰਡਾ ਤੋਂ ਪੁੱਛਿਆ ਗਿਆ ਕੀ ਉਹਨਾਂ ਨੂੰ ਵਿਸ਼ਵਾਸ਼ ਨਹੀਂ ਹੈ ਕਿ ਆਸਟ੍ਰੇਲੀਆ ਕੋਰੋਨਾ ਸਥਿਤੀ ਨੂੰ ਠੀਕ ਤਰ੍ਹਾਂ ਸੰਭਾਲ ਰਿਹਾ ਹੈ। ਤਾਂ ਜੈਸਿੰਡਾ ਨੇ ਕਿਹਾ ਕਿ ਉਹਨਾਂ ਨੂੰ ਕੋਰੋਨਾ 'ਤੇ ਵਿਸ਼ਵਾਸ਼ ਨਹੀਂ ਹੈ। ਏਅਰ ਨਿਊਜ਼ੀਲੈਂਡ ਨੇ ਕਿਹਾ ਹੈ ਕਿ 28 ਜੁਲਾਈ ਤੋਂ 7 ਅਗਸਤ ਤੱਕ ਨਿਊ ਸਾਊਥ ਵੇਲਜ਼ ਤੋਂ 7 ਫਲਾਈਟਾਂ ਆਉਣਗੀਆਂ, ਉਨ੍ਹਾਂ ਦਾ ਐਮ. ਆਈ. ਕਿਊ. ਆਟੋਮੈਟਿਕ ਬੁੱਕ ਹੋਵੇਗਾ ਪਰ ਸੀਟਾਂ ਤਾਂ ਹੀ ਮਿਲਣਗੀਆਂ ਜੇਕਰ ਐਮ. ਆਈ. ਕਿਊ ਵਿਚ ਜਗ੍ਹਾ ਉਪਲਬਧ ਹੋਵੇਗੀ। ਕਈ ਹੋਰ ਪਾਬੰਦੀਆਂ ਵੀ ਲਾਗੂ ਰਹਿਣਗੀਆਂ।  


author

Vandana

Content Editor

Related News