ਨਿਊਜ਼ੀਲੈਂਡ ''ਚ ਨਵਜਨਮੇ ਬੱਚਿਆਂ ਦੇ ਨਾਵਾਂ ''ਚ ਚਮਕੇ ''ਸਿੰਘ'' ਅਤੇ ''ਕੌਰ'' ਸ਼ਬਦ

Friday, Feb 19, 2021 - 06:03 PM (IST)

ਵੈਲਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਵਿਅਕਤੀ ਦਾ ਨਾਮ ਉਸ ਦੀ ਸ਼ਖਸੀਅਤ ਅਤੇ ਨਿੱਜਤਾ ਵਿਚ ਵਾਧਾ ਕਰਦਾ ਹੈ। ਜਦੋਂ ਕਿਸੇ ਵਿਅਕਤੀ ਨੂੰ ਉਸ ਦੇ ਨਾਮ ਅਤੇ ਨਾਲ ਲੱਗਦੇ ਉਪਨਾਮ ਨਾਲ ਜਾਣਿਆ ਜਾਵੇ ਤਾਂ ਇਹ ਬਹੁਤ ਮਹੱਤਵਪੂਰਨ ਅਤੇ ਮਾਣ ਦੀ ਗੱਲ ਹੁੰਦੀ ਹੈ। ਇਹ ਸਿੱਖ ਭਾਈਚਾਰੇ ਲਈ ਉਦੋਂ ਹੋਰ ਵੀ ਮਾਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਵਿਚ ਦਿੱਤਾ ਗਿਆ ਉਪਨਾਮ 'ਸਿੰਘ' ਕਿਸੇ ਦੀ ਯਾਦ ਵਿਚ ਰਹਿ ਜਾਂਦਾ ਹੈ ਅਤੇ ਲੋਕ ਮਿਸਟਰ 'ਸਿੰਘ' ਕਹਿ ਕੇ ਯਾਦ ਕਰਦੇ ਹਨ।

ਨਿਊਜ਼ੀਲੈਂਡ ਵੱਸਦੇ ਸਿੱਖਾਂ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਇੱਥੇ ਸਾਲ 2020 ਵਿਚ ਪੈਦਾ ਹੋਏ ਬੱਚਿਆਂ ਦੇ ਨਾਵਾਂ ਦੀ ਰਜਿਸਟ੍ਰੇਸ਼ਨ ਬਾਅਦ ਸਾਹਮਣੇ ਆਇਆ ਹੈ ਕਿ ਜੋ ਸਭ ਤੋਂ ਵੱਧ ਬੱਚਿਆਂ ਦੇ ਨਾਮ ਰੱਖੇ ਗਏ ਹਨ ਉਹ 'ਸਿੰਘ' ਸ਼ਬਦ ਵਾਲੇ ਹਨ। ਸਾਲ 2020 ਵਿਚ 58,000 ਦੇ ਕਰੀਬ ਬੱਚੇ ਪੈਦਾ ਹੋਏ ਜਿਹਨਾਂ ਵਿਚੋਂ 26,549 ਬੱਚਿਆਂ ਦੇ ਨਾਮ ਪਿੱਛੇ ਪਰਵਾਰਕ ਨਾਮ ਜਾਂ ਆਖਰੀ ਨਾਮ ਵਜੋਂ ਸਿੰਘ ਲਿਖਵਾ ਕੇ ਰਜਿਸਟ੍ਰੇਸ਼ਨ ਕਰਵਾਈ ਗਈ। ਇਹਨਾਂ ਵਿਚੋਂ 398 ਬੱਚਿਆਂ ਦੇ ਨਾਮ ਪਿੱਛੇ 'ਸਿੰਘ' ਸ਼ਬਦ ਲਿਖਵਾਇਆ ਗਿਆ ਜੋ ਕਿ ਨਿਊਜ਼ੀਲੈਂਡ ਵਿਚ ਸਭ ਤੋਂ ਵੱਧ ਗਿਣਤੀ ਵਿਚ ਰਿਹਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪੀ.ਐੱਮ. ਮੌਰੀਸਨ ਨੇ ਫੇਸਬੁੱਕ ਨੂੰ ਪਾਬੰਦੀ ਹਟਾਉਣ ਅਤੇ ਗੱਲਬਾਤ ਦਾ ਦਿੱਤਾ ਸੱਦਾ

ਇਸ ਤੋਂ ਬਾਅਦ 'ਪਟੇਲ' ਦੂਜੇ ਨੰਬਰ 'ਤੇ ਰਿਹਾ, ਜਿਸ ਦੇ ਨਾਮ ਨਾਲ 319 ਬੱਚੇ ਰਜਿਸਟਰਡ ਹੋਏ। ਤੀਜੇ ਨੰਬਰ 'ਤੇ ਬੱਚਿਆਂ ਦੇ ਨਾਮ ਪਿੱਛੇ 'ਕੌਰ' ਆਇਆ ਜਿਹਨਾਂ ਦੀ ਗਿਣਤੀ 274 ਰਹੀ। ਨਾਂਵਾਂ ਦੇ ਪਿੱਛੇ 'ਸਮਿੱਥ' ਸ਼ਬਦ ਚੌਥੇ ਨੰਬਰ 'ਤੇ ਆਇਆ। ਭਾਰਤੀ ਬੱਚਿਆਂ ਦੀ ਗਣਤੀ ਇਸ ਤੋਂ ਵੱਧ ਹੋ ਸਕਦੀ ਹੈ ਪਰ ਨਾਵਾਂ ਦੇ ਹਿਸਾਬ ਨਾਲ ਇਹ ਚਿੰਨ੍ਹ ਨਾਮ ਟੌਪ-10 ਵਿਚ ਆਏ ਹਨ। 'ਸਿੰਘ' ਨਾਮ ਜ਼ਿਆਦਾਤਰ ਆਕਲੈਂਡ ਅਤੇ ਬੇਅ ਆਫ ਪਲੈਂਟੀ ਵਿਚ ਰੱਖਿਆ ਗਿਆ ਅਤੇ 'ਪਟੇਲ' ਨਾਮ ਵੈਲਿੰਗਟਨ ਵਿਚ। 

ਏਥਨਿਕ ਦਫਤਰ ਤੋਂ ਇਸ ਸਬੰਧੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਬਹੁ-ਕੌਮੀਅਤ ਵਾਲਾ ਦੇਸ਼ ਹੈ ਅਤੇ ਇਹ ਖੁਸ਼ੀ ਭਰੀ ਖ਼ਬਰ ਹੈ ਕਿ ਇਹ ਦੇਸ਼ ਬਹੁ ਸੱਭਿਆਚਾਰ ਦੇ ਨਾਲ ਅਮੀਰ ਹੋ ਰਿਹਾ ਹੈ। ਨਵੀਨਤਾ ਆ ਰਹੀ ਹੈ ਅਤੇ ਲੋਕ ਇਕ-ਦੂਜੇ ਨਾਮ ਜੁੜ ਰਹੇ ਹਨ। ਸਾਲ 2020 ਵਿਚ 44 ਨਾਵਾਂ ਲਈ ਰਜਿਸਟ੍ਰੇਸ਼ਨ ਲਈ ਨਾਂਹ ਕੀਤੀ ਗਈ ਹੈ ਜਿਹਨਾਂ ਵਿਚ 34 ਨਾਮ ਵਿਅਕਤੀਗਤ ਸ਼ਬਦ ਵਾਲੇ ਸਨ। ਇਹਨਾਂ ਵਿਚ ਬਿਸ਼ਪ, ਕੈਯਸ, ਮੇਜਰ, ਕਮੋਡੋਰ, ਕਾਂਸਟੇਬਲ,ਡਿਊਕਸ, ਕਿੰਗ, ਮਜੈਸਟੀ ਵੇਬ,ਮੇਜਰ, ਮਾਸਟਰ, ਪ੍ਰਿੰਸ, ਮਾਈ ਆਨਰ,ਸੇਂਟ, ਕੁਈਨ ਤੇ ਰਾਇਲ ਆਦਿ ਨਾਮ ਸ਼ਾਮਲ ਹਨ।
 


Vandana

Content Editor

Related News