ਨਿਊਜ਼ੀਲੈਂਡ ''ਚ ਨਵੇਂ ਸਾਲ 2021 ਦਾ ਜ਼ੋਰਦਾਰ ਸਵਾਗਤ (ਵੀਡੀਓ ਤੇ ਤਸਵੀਰਾਂ)
Thursday, Dec 31, 2020 - 05:58 PM (IST)
 
            
            ਵੈਲਿੰਗਟਨ (ਬਿਊਰੋ): ਅੱਜ ਪੂਰੀ ਦੁਨੀਆ ਨਵੇਂ ਸਾਲ 2021 ਦਾ ਨਵੀਆਂ ਆਸਾਂ ਦੇ ਨਾਲ ਸਵਾਗਤ ਕਰਨ ਦੀ ਤਿਆਰੀ ਵਿਚ ਹੈ। ਇਸ ਸਭ ਦੇ ਵਿਚ ਨਿਊਜ਼ੀਲੈਂਡ ਵਿਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਵਿਚ ਸਾਲ 2021 ਦਾ ਇਕ ਸ਼ਾਨਦਾਰ ਆਤਿਸ਼ਬਾਜ਼ੀ ਪ੍ਰਦਰਸ਼ਨੀ ਅਤੇ ਲਾਈਟ ਸ਼ੋਅ ਨਾਲ ਸਵਾਗਤ ਹੋਇਆ।
#WATCH | New Zealand rings in the New Year with fireworks show pic.twitter.com/1Pf2PTUmwj
— ANI (@ANI) December 31, 2020
ਹਜ਼ਾਰਾਂ ਲੋਕ ਬੰਦਰਗਾਹ ਦੇ ਕਿਨਾਰੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ। ਦੇਸ਼ ਵਿਚ ਕੋਰੋਨਾਵਾਇਰਸ ਮਾਮਲਿਆਂ ਦੀ ਅਣਹੋਂਦ ਵਿਚ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋਏ।





ਸੱਤ ਹਫ਼ਤਿਆਂ ਦੇ ਸਖ਼ਤ ਤਾਲਾਬੰਦੀ ਤੋਂ ਬਾਅਦ ਕੌਰੋਨਾਵਾਇਰਸ ਨੂੰ ਖਤਮ ਕਰਨ ਵਿਚ ਕਾਮਯਾਬ ਰਹੇ ਰਾਸ਼ਟਰ ਨੇ ਆਕਲੈਂਡ ਹਾਰਬਰ ਬ੍ਰਿਜ ਉੱਤੇ ਸਕਾਈਸਿਟੀ ਆਤਿਸ਼ਬਾਜ਼ੀ ਅਤੇ ਵੈਕਟਰ ਲਾਈਟਾਂ ਨਾਲ ਆਪਣੇ ਨਵੇਂ ਸਾਲਾਂ ਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            