ਨਿਊਜ਼ੀਲੈਂਡ ''ਚ ਕੋਰੋਨਾ ਦੇ ਨਵੇਂ ਮਾਮਲੇ, ਫੇਸ ਮਾਸਕ ਪਾਉਣਾ ਹੋਇਆ ਲਾਜ਼ਮੀ

Thursday, Aug 27, 2020 - 06:39 PM (IST)

ਨਿਊਜ਼ੀਲੈਂਡ ''ਚ ਕੋਰੋਨਾ ਦੇ ਨਵੇਂ ਮਾਮਲੇ, ਫੇਸ ਮਾਸਕ ਪਾਉਣਾ ਹੋਇਆ ਲਾਜ਼ਮੀ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਨੇ ਵੀਰਵਾਰ ਨੂੰ ਸੱਤ ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ ਕੀਤੀ। ਉੱਧਰ ਸਰਕਾਰ ਨੇ 31 ਅਗਸਤ ਤੋਂ ਜਨਤਕ ਟਰਾਂਸਪੋਰਟ ਉੱਤੇ ਫੇਸ ਕਵਰਿੰਗ ਦੀ ਲਾਜ਼ਮੀ ਵਰਤੋਂ ਦੇ ਨਿਯਮਾਂ ਨੂੰ ਰੇਖਾਂਕਿਤ ਕੀਤਾ। 

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਵੇਂ ਮਾਮਲਿਆਂ ਵਿਚ ਆਯਤਿਤ ਇਕ ਬੀਬੀ ਵੀ ਸ਼ਾਮਲ ਹੈ, ਜੋ 22 ਅਗਸਤ ਨੂੰ ਵਿਦੇਸ਼ ਤੋਂ ਨਿਊਜ਼ੀਲੈਂਡ ਪਹੁੰਚੀ ਸੀ।ਸਿਹਤ ਮੰਤਰਾਲੇ ਦੇ ਮੁਤਾਬਕ, ਉਹ ਕ੍ਰਾਈਸਟਚਰਚ ਵਿਚ ਇੱਕ ਪ੍ਰਬੰਧਿਤ ਇਕਾਂਤਵਾਸ ਸਹੂਲਤ ਵਿਚ ਰਹਿ ਰਹੀ ਹੈ। ਇਕਾਂਤਵਾਸ ਵਿਚ ਰਹਿਣ ਦੇ ਤੀਜੇ ਦਿਨ ਉਸ ਦਾ ਸਕਾਰਾਤਮਕ ਟੈਸਟ ਲਿਆ ਗਿਆ। ਦੂਸਰੇ ਛੇ ਮਾਮਲੇ ਆਕਲੈਂਡ ਸਮੂਹ ਨਾਲ ਜੁੜੇ ਹੋਏ ਸਨ, ਜਿਸ ਦੇ ਨਤੀਜੇ ਵਜੋਂ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਇੱਕ ਹੋਰ ਤਾਲਾਬੰਦੀ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਪਾਣੀ 'ਚ ਡੁੱਬ ਰਹੇ ਦੋਸਤ ਨੂੰ 3 ਸਾਲ ਦੇ ਬੱਚੇ ਨੇ ਬਚਾਇਆ, ਲੋਕ ਕਰ ਰਹੇ ਸਲਾਮ

ਆਕਲੈਂਡ ਵਿਚ ਮੌਜੂਦਾ ਚਿਤਾਵਨੀ ਪੱਧਰ 3 ਦੀ ਤਾਲਾਬੰਦੀ ਐਤਵਾਰ ਤੱਕ ਰਹੇਗੀ। ਵਰਤਮਾਨ ਵਿਚ, ਆਕਲੈਂਡ ਕੁਆਰੰਟੀਨ ਸਹੂਲਤ ਵਿਚ ਕਮਿਊਨਿਟੀ ਸਮੂਹ ਵਿਚ 159 ਲੋਕ ਜੁੜੇ ਹੋਏ ਹਨ। ਦੇਸ਼ ਦੇ ਕੁੱਲ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 1,351 ਹੈ। ਨਿਊਜ਼ੀਲੈਂਡ ਦੀ ਜਨਤਾ ਨੂੰ ਮਾਸਕ ਪਾਉਣ ਦੀ ਅਪੀਲ ਕਰਦਿਆਂ ਦੇਸ਼ ਦੇ ਸਿਹਤ ਮੰਤਰੀ ਕ੍ਰਿਸ ਹਿਪਕਿਨਜ਼ ਨੇ ਵੀਰਵਾਰ ਨੂੰ ਕਿਹਾ ਕਿ ਪਬਲਿਕ ਟਰਾਂਸਪੋਰਟ ਵਿਚ ਫੇਸਮਾਸਕ ਪਾਉਣ ਨਾਲ ਲੋਕ ਸੁਰੱਖਿਅਤ ਰਹਿਣਗੇ। 

31 ਅਗਸਤ ਤੋਂ 12 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਦੇ ਲਈ ਚਿਹਰਾ ਢਕਣਾ ਲਾਜਮੀ ਹੋਵੇਗਾ। ਇਹ ਨਿਰਦੇਸ਼ ਪਬਲਿਕ ਟਰਾਂਸਪੋਰਟ ਅਤੇ ਜਹਾਜ਼ ਦੀ ਯਾਤਰਾ ਕਰਨ ਵਾਲੇ ਲੋਕਾਂ ਦੇ ਐਲਰਟ ਪੱਧਰ 2 ਦੇ ਤਹਿਤ ਜਾਰੀ ਕੀਤਾ ਗਿਆ ਹੈ। ਇਸ ਵਿਚ ਕੁਝ ਮਾਮਲਿਆਂ ਵਿਚ ਛੋਟ ਦਿੱਤੀ ਗਈ ਹੈ। ਹਿਪਕਿਨਜ਼ ਨੇ ਇਕ ਬ੍ਰੀਫਿੰਗ ਵਿਚ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ, ਮੰਤਰੀ ਨੇ ਕਿਹਾ ਕਿ ਇਹ ਬਹੁਤ ਵੱਡੀ ਤਬਦੀਲੀ ਹੈ ਅਤੇ ਅਸੀਂ ਸਾਰੇ ਇਸ ਦੇ ਆਦੀ ਹੋ ਜਾਵਾਂਗੇ। ਇਹ ਛੋਟੀ ਜਿਹੀ ਚੀਜ਼ ਹੈ ਜਿਸ ਨੂੰ ਅਪਨਾ ਕੇ ਅਸੀਂ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਛੋਟੀਆਂ ਗੱਡੀਆਂ ਜਿਵੇ ਕੈਬ ਆਦਿ ਵਿਚ ਯਾਤਰੀਆਂ ਨੂੰ ਫੇਸ ਮਾਸਕ ਪਾਉਣਾ ਲਾਜਮੀ ਨਹੀਂ ਹੈ ਪਰ ਡਰਾਈਵਕ ਨੇ ਹਮੇਸ਼ਾ ਮਾਸਕ ਪਾਉਣਾ ਹੈ। ਪਬਲਿਕ ਟਰਾਂਸਪੋਰਟ ਵਿਚ ਮਾਸਕ ਨਾਲ ਪਾਉਣਾ ਜ਼ੁਰਮ ਸਮਝਿਆ ਜਾਵੇਗਾ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ 'ਤੇ 300 ਡਾਲਰ ਦਾ ਜ਼ੁਰਮਾਨਾ ਹੋਵੇਗਾ।


author

Vandana

Content Editor

Related News