ਨਿਊਜ਼ੀਲੈਂਡ 'ਚ ਅੱਜ ਕੋਵਿਡ-19 ਦਾ ਇਕ ਮਾਮਲਾ ਦਰਜ,ਹੁਣ ਤੱਕ 22 ਮੌਤਾਂ

07/16/2020 1:37:12 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਵੀਰਵਾਰ ਨੂੰ ਕੋਵਿਡ-19 ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ। ਸਿਹਤ ਮੰਤਰਾਲੇ ਦੇ ਮੁਤਾਬਕ ਇਸ ਮਾਮਲੇ ਨਾਲ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 27 ਹੋ ਗਈ ਹੈ। ਮਹਿਕਮੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਥਾਨਕ ਤੌਰ 'ਤੇ ਕਿਸੇ ਅਣਪਛਾਤੇ ਸਰੋਤ ਤੋਂ ਕੋਵਿਡ-19 ਦਾ ਆਖਰੀ ਮਾਮਲਾ ਸਾਹਮਣੇ ਆਉਣ ਦੇ 76 ਦਿਨ ਹੋ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਤੁਰਕੀ 'ਚ ਪੁਲਸ ਦਾ ਜਹਾਜ਼ ਹਾਦਸਾਗ੍ਰਸਤ, ਪਾਇਲਟਾਂ ਸਮੇਤ 7 ਦੀ ਮੌ

ਵੀਰਵਾਰ ਦਾ ਮਾਮਲਾ ਦੋ ਲੋਕਾਂ ਦੇ ਬੱਚੇ ਨਾਲ ਸਬੰਧਤ ਸੀ, ਜਿਹਨਾਂ ਦੀ ਪਹਿਲਾਂ ਕੋਵਿਡ-19 ਦੇ ਰੂਪ ਵਿਚ ਰਿਪਰੋਟ ਕੀਤੀ ਗਈ ਸੀ। ਇਹ ਪਰਿਵਾਰ 4 ਜੁਲਾਈ ਨੂੰ ਇਟਲੀ ਤੋਂ ਨਿਊਜ਼ੀਲੈਂਡ ਆਇਆ ਸੀ। ਹੁਣ ਇਹ ਪਰਿਵਾਰ ਕ੍ਰਾਈਸਟਚਰਚ ਦੇ ਕਮੋਡੋਰ ਹੋਟਲ ਵਿਖੇ ਕੁਆਰੰਟੀਨ ਵਿਚ ਹੈ। ਪਹਿਲਾਂ ਦੱਸਿਆ ਗਿਆ ਇੱਕ ਮਾਮਲਾ ਹੁਣ ਠੀਕ ਹੋ ਗਿਆ ਮੰਨਿਆ ਜਾ ਰਿਹਾ ਹੈ, ਕਿਉਂਕਿ ਦੇਸ਼ ਵਿਚ ਕੋਵਿਡ-19 ਦੇ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 27 ਹੈ। ਪੁਸ਼ਟੀ ਹੋਈ ਇਨਫੈਕਸ਼ਨਾਂ ਦੀ ਕੁੱਲ ਗਿਣਤੀ 1,198 ਹੈ। ਮੰਤਰਾਲੇ ਦੇ ਮੁਤਾਬਕ, ਇੱਥੇ ਕੋਈ ਵੀ ਵਾਇਰਸ ਦੀ ਹਸਪਤਾਲ ਪੱਧਰੀ ਦੇਖਭਾਲ ਵਿਚ ਨਹੀਂ ਹੈ। ਦੇਸ਼ ਵਿਚ ਕੋਵਿਡ 19 ਨਾਲ ਸਬੰਧਤ ਮੌਤਾਂ ਦੀ ਗਿਣਤੀ 22 ਸੀ।


Vandana

Content Editor

Related News