ਨਿਊਜ਼ੀਲੈਂਡ : ਮਸਜਿਦ ਹਮਲਾਵਰ ਨੇ ਹੱਤਿਆ, ਅੱਤਵਾਦ ਦੇ ਦੋਸ਼ ਕੀਤੇ ਸਵੀਕਾਰ

Thursday, Mar 26, 2020 - 11:17 AM (IST)

ਨਿਊਜ਼ੀਲੈਂਡ : ਮਸਜਿਦ ਹਮਲਾਵਰ ਨੇ ਹੱਤਿਆ, ਅੱਤਵਾਦ ਦੇ ਦੋਸ਼ ਕੀਤੇ ਸਵੀਕਾਰ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਕ੍ਰਾਈਸਟਚਰਚ ਦੀਆਂ 2 ਮਸਜਿਦਾਂ ਵਿਚ 51 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸ਼ਖਸ ਨੇ ਵੀਰਵਾਰ ਨੂੰ ਅਚਾਨਕ ਸਾਰੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਇਹ ਨਿਊਜ਼ੀਲੈਂਡ ਦੇ ਆਧੁਨਿਕ ਇਤਿਹਾਸ ਵਿਚ ਸਭ ਤੋਂ ਭਿਆਨਕ ਹਮਲਾ ਸੀ। ਇਕ ਸਾਲ ਪਹਿਲਾਂ ਹੋਏ ਇਸ ਹਮਲੇ ਨੇ ਪੂਰੇ ਦੇਸ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਬਾਅਦ ਖਤਰਨਾਕ ਅਰਧ ਆਟੋਮੈਟਿਕ ਹਥਿਆਰਾਂ 'ਤੇ ਪਾਬੰਦੀ ਲਗਾਉਣ ਲਈ ਨਵੇਂ ਕਾਨੂੰਨ ਲਾਗੂ ਕੀਤੇ ਗਏ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਮਜ਼ਾਕ ਉਡਾਉਂਦੇ ਪ੍ਰਿੰਸ ਵਿਲੀਅਮ ਦਾ ਵੀਡੀਓ ਵਾਾਇਰਲ

ਹਮਲਾਵਰ ਵੱਲੋਂ ਅਚਾਨਕ ਅਪਰਾਧ ਸਵੀਕਾਰ ਕੀਤੇ ਜਾਣ ਨਾਲ ਪੀੜਤਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹੈਰਾਨ ਕਰ ਦਿੱਤਾ ਅਤੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਰਾਹਤ ਪਹੁੰਚਾਈ।ਕਈ ਲੋਕਾਂ ਨੂੰ ਡਰ ਸੀ ਕਿ ਆਸਟ੍ਰੇਲੀਆ ਦਾ ਰਹਿਣ ਵਾਲਾ ਬ੍ਰੈਂਟਨ ਹੈਰੀਸਨ ਟੈਰੇਂਟ (29) ਆਪਣੇ ਮੁਕੱਦਮੇ ਦੀ ਵਰਤੋਂ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦੇ ਮੰਚ ਦੇ ਤੌਰ 'ਤੇ ਕਰੇਗਾ। ਉਸ ਨੇ ਕ੍ਰਾਈਸਟਚਰਚ ਵਿਚ ਹੱਤਿਆ ਦੇ 51 ਦੋਸ਼, ਹੱਤਿਆ ਦਾ ਕੋਸ਼ਿਸ਼ ਦੇ 40 ਦੋਸ਼ ਅਤੇ ਅੱਤਵਾਦ ਦਾ ਇਕ ਦੋਸ਼ ਸਵੀਕਾਰ ਕਰ ਲਿਆ।
 


author

Vandana

Content Editor

Related News