ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਨਿਊਜ਼ੀਲੈਂਡ ਨੇ ਵਿੱਢੀ ਮੁਹਿੰਮ

09/24/2019 2:55:49 PM

ਨਿਊਯਾਰਕ (ਏਜੰਸੀ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਕਿਹਾ ਕਿ ਦੇਸ਼ ਨੇ ਜਲਵਾਯੂ ਪਰਿਵਰਤਨ ਨਾਲ ਮੁਕਾਬਲਾ ਕਰਨ ਲਈ ਇਕ ਲੋਕਾਂ ਵਿਚ ਉਤਸ਼ਾਹ ਭਰਨ ਦਾ ਏਜੰਡਾ ਸ਼ੁਰੂ ਕਰ ਦਿੱਤਾ ਹੈ। ਨਿਊਜ਼ ਏਜੰਸੀ ਮੁਤਾਬਕ ਸੋਮਵਾਰ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਵਿਚ ਜਲਵਾਯੂ ਸੰਮੇਲਨ ਦੌਰਾਨ ਅਰਡਨ ਨੇ ਕਿਹਾ ਕਿ ਹਾਲਾਂਕਿ ਨਿਊਜ਼ੀਲੈਂਡ ਦਾ ਕੁਲ ਸੰਸਾਰਕ ਉਤਸਰਜਨ ਵਿਚ ਹਿੱਸਾ ਸਿਰਫ 0.17 ਫੀਸਦੀ ਹੈ, ਪਰ 1990 ਤੋਂ ਬਾਅਦ ਤੋਂ ਇਸ ਦਾ ਕੁਲ ਨਿਕਾਸ 23 ਫੀਸਦੀ ਤੋਂ ਥੋੜ੍ਹਾ ਜ਼ਿਆਦਾ ਹੋ ਗਿਆ ਹੈ ਅਤੇ ਇਸ ਦਾ ਸ਼ੁੱਧ ਨਿਕਾਸ 65 ਫੀਸਦੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਜ਼ੀਰੋ ਕਾਰਬਨ ਬਿਲ ਨੂੰ ਸੰਸਦ ਵਿਚ ਪੇਸ਼ ਕੀਤਾ ਹੈ, ਜਿਸ ਦਾ ਮਕਸਦ ਨਿਊਜ਼ੀਲੈਂਡ ਨੂੰ ਸਾਡੇ ਪ੍ਰਸ਼ਾਂਤ ਗੁਆਂਢੀਆਂ ਦੀ ਭਲਾਈ ਲਈ ਜ਼ਰੂਰੀ ਗਲੋਬਲ ਵਾਰਮਿੰਗ ਦੇ 1.5 ਡਿਗਰੀ ਸੈਲਸੀਅਸ ਦੀ ਹੱਦ ਅੰਦਰ ਰੱਖਣਾ ਯਕੀਨੀ ਕਰਨਾ ਹੈ।

ਆਰਡਨ ਨੇ ਨਿਊਜ਼ੀਲੈਂਡ ਦੀ ਵਚਨਬੱਧਤਾ ਨੂੰ ਦਿਖਾਉਣ ਲਈ ਕੁਝ ਸੁਝਾਵਾਂ ਦਾ ਜ਼ਿਕਰ ਕੀਤਾ। ਉਦਾਹਰਣ ਲਈ 2028 ਤੱਕ ਇਸ ਦੇ ਇਕ ਅਰਬ ਰੁੱਖ ਲਗਾਉਣ ਦਾ ਟੀਚਾ ਹੈ, ਜਦੋਂ ਕਿ 15 ਕਰੋੜ ਪਹਿਲਾਂ ਤੋਂ ਹੀ ਹਨ। ਇਸ ਨੇ ਅਪਤਟੀ ਤੇਲ ਅਤੇ ਗੈਸ ਦੀ ਖੋਜ ਲਈ ਕੋਈ ਨਵਾਂ ਪਰਮਿਟ ਜਾਰੀ ਕਰਨਾ ਬੰਦ ਕਰ ਦਿੱਤਾ ਹੈ, ਉਸ ਦੀ ਥਾਂ 'ਤੇ 2035 ਤੱਕ ਗ੍ਰੀਨ ਹਾਈਡ੍ਰੋਜਨ, ਜੈਵ ਈਂਧਨ ਅਤੇ 100 ਫੀਸਦੀ ਨਵੀਨਕੀਕਰਣ ਬਿਜਲੀ ਬਣਾਉਣ ਦੇ ਟੀਚੇ ਨੂੰ ਧਿਆਨ ਵਿਚ ਰੱਖ ਕੇ ਨਿਵੇਸ਼ ਕਰ ਰਿਹਾ ਹੈ।


Sunny Mehra

Content Editor

Related News