ਜੈਸਿੰਡਾ ਨੇ ਆਰਥਿਕ ਸੁਧਾਰ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ

Tuesday, Nov 24, 2020 - 05:37 PM (IST)

ਜੈਸਿੰਡਾ ਨੇ ਆਰਥਿਕ ਸੁਧਾਰ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਭਾਵ ਮੰਗਲਵਾਰ ਨੂੰ ਪ੍ਰਾਇਮਰੀ ਮਤਲਬ ਮੁੱਢਲੇ ਉਦਯੋਗਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਜਿਸ ਤੋਂ ਇਹ ਸਪਸ਼ੱਟ ਸੰਕੇਤ ਮਿਲਦਾ ਹੈ ਕਿ ਉਹਨਾਂ ਦੀ ਸਰਕਾਰ ਆਰਥਿਕ ਸੁਧਾਰਾਂ ਵਿਚ ਤੇਜ਼ੀ ਲਿਆਉਣ ਲਈ ਖੇਤਰਾਂ ਵਿਚ ਭਾਰੀ ਨਿਵੇਸ਼ ਕਰੇਗੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਨਿਊਜ਼ੀਲੈਂਡ ਦੇ ਟੇ-ਪਾਪਾ ਰਾਸ਼ਟਰੀ ਅਜਾਇਬ ਘਰ ਵਿਚ ਹੋਏ ਦੂਸਰੇ ਪ੍ਰਾਇਮਰੀ ਉਦਯੋਗਿਕ ਸੰਮੇਲਨ ਵਿਚ ਜੈਸਿੰਡਾ ਅਰਡਰਨ ਨੇ ਕਿਹਾ,''ਭਾਵੇਂ ਦੁੱਧ ਦੇ ਪ੍ਰਵਾਹ ਨੂੰ ਜਾਰੀ ਰੱਖਣਾ ਹੋਏ ਜਾਂ ਪਸ਼ੂਪਾਲਣ ਨੂੰ ਜਾਂ ਪ੍ਰੋਸੈਸਿੰਗ ਦੇ ਕੰਮਾਂ ਨੂੰ ਜਾਰੀ ਰੱਖਣਾ ਹੋਵੇ। ਖ਼ੁਰਾਕ ਅਤੇ ਫਾਇਬਰ ਖੇਤਰ ਨੇ ਹਮੇਸ਼ਾ ਹੀ ਸਾਡੇ ਨਿਊਜ਼ਲੈਂਡ ਵਾਸੀਆਂ ਦਾ ਢਿੱਡ ਭਰਿਆ ਹੈ ਅਤੇ ਨਿਰਯਾਤ ਬਾਜ਼ਾਰਾਂ ਨੂੰ ਕਾਇਮ ਰੱਖਿਆ ਹੈ।''

ਉਸ ਨੇ ਅੰਦਾਜ਼ਾ ਲਗਾਇਆ ਕਿ ਬਿਹਤਰੀਨ ਦੁਨੀਆ ਦੇ ਰੋਡਮੈਪ ਲਈ ਸਰਕਾਰ ਦੇ ਅਭਿਲਾਸ਼ੀ ਟੀਚਿਆਂ ਵਿਚ ਅਗਲੇ ਦੱਸ ਸਾਲਾਂ ਦੌਰਾਨ ਖੁਰਾਕ ਅਤੇ ਫਾਇਬਰ ਖੇਤਰਾਂ ਵਿਚ  44 ਬਿਲੀਅਨ ਨਿਊਜ਼ੀਲੈਂਡ ਡਾਲਰ (30.36 ਬਿਲੀਅਨ ਅਮਰੀਕੀ ਡਾਲਰ) ਦਾ ਨਿਰਯਾਤ ਕਰਨਾ ਅਤੇ ਸਾਲ 2030 ਤੱਕ ਦੇਸ਼ ਵਿਚ ਮੁੱਢਲੇ ਖੇਤਰ ਵਿਚ 10 ਫੀਸਦੀ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਹੋਣਗੇ। ਅਰਡਰਨ ਨੇ ਨਿਊਜ਼ੀਲੈਂਡ ਦੀ ਖੇਤਰੀ ਆਰਥਿਕ ਭਾਈਵਾਲੀ (RCEP) 'ਤੇ ਦਸਤਖ਼ਤ ਕਰਨ ਦੀ ਮਹੱਤਤਾ ਦਾ ਵੀ ਜ਼ਿਕਰ ਕੀਤਾ। 


author

Vandana

Content Editor

Related News