ਨਿਊਜ਼ੀਲੈਂਡ ''ਚ ਤੀਜੀ ਹਿੰਦ-ਪਾਕਿ ਮਹਿਫਿਲ ਦਾ ਆਯੋਜਨ (ਤਸਵੀਰਾਂ)

Tuesday, Aug 17, 2021 - 02:37 PM (IST)

ਨਿਊਜ਼ੀਲੈਂਡ ''ਚ ਤੀਜੀ ਹਿੰਦ-ਪਾਕਿ ਮਹਿਫਿਲ ਦਾ ਆਯੋਜਨ (ਤਸਵੀਰਾਂ)

ਆਕਲੈਂਡ (ਹਰਮੀਕ ਸਿੰਘ): ਪੰਜਾਬੀ ਮਲਟੀਮੀਡੀਆ ਟਰੱਸਟ ਵੱਲੋਂ 15 ਅੱਗਸਤ ਦੀ ਸ਼ਾਮ ਨੂੰ ਤੀਜੀ ਹਿੰਦ-ਪਾਕਿ ਮਹਿਫਿਲ ਕਰਵਾਈ ਗਈ। ਇਸ ਮਹਿਫਿਲ ਦਾ ਆਗਾਜ਼ ਸ. ਪਰਮਿੰਦਰ ਸਿੰਘ ਪਾਪਾਟੋੲਟੋਏ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖ ਕੇ ਕੀਤਾ ਗਿਆ ਅਤੇ ਸ਼ਮਾਂ ਰੌਸ਼ਨ ਸ. ਰੁਲੀਆ ਸਿੰਘ ਸਿੱਧੂ ਅਤੇ ਪਾਕਿਸਤਾਨੀ ਮਹਿਮਾਨਾਂ ਵੱਲੋਂ ਕੀਤੀ ਗਈ। 

PunjabKesari

ਨਿਊਜੀਲੈਂਡ ਵੱਸਦੇ ਦੋਨਾਂ ਦੇਸ਼ਾਂ ਦੇ ਬਸ਼ਿੰਦਿਆਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਸਮਰਪਿਤ ਇਸ ਸ਼ਾਮ ਵਿੱਚ ਦੋਨਾਂ ਦੇਸ਼ਾ ਦੇ ਫਨਕਾਰਾ ਨੇ ਹਿੱਸਾ ਲਿਆ ਜਿਸ ਵਿੱਚ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਦਾ ਅਜਿਹਾ ਦੌਰ ਚੱਲਿਆ ਕਿ ਨੱਕੋ ਨੱਕ ਭਰੀ ਮਹਿਫਿਲ ‘ਚ ਲੋਕ ਅਸ਼ ਅਸ਼ ਕਰ ਉੱਠੇ। 

PunjabKesari

ਪੜ੍ਹੋ ਇਹ ਅਹਿਮ ਖਬਰ - ‘ਸਿੱਖਸ ਆਫ ਅਮਰੀਕਾ’ ਦਾ ਵਫਦ ਕਿਸਾਨੀ ਸੰਘਰਸ਼ ਤੇ ਕਰਤਾਰਪੁਰ ਲਾਂਘੇ ਦੇ ਸੰਬੰਧ 'ਚ ਅਨੁਪਮ ਖੇਰ ਨੂੰ ਮਿਲਿਆ

ਆਏ ਹੋਏ ਮਹਿਮਾਨਾਂ ਲਈ ਪ੍ਰਬੰਧਕਾਂ ਵੱਲੋ ਉਚੇਚੇ ਤੌਰ 'ਤੇ ਮੱਕੀ ਦੀ ਰੋਟੀ ਅਤੇ ਸਰੌਂ ਦੇ ਸਾਗ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਜਿਸ ਨੂੰ ਆਏ ਹੋਏ ਮਹਿਮਾਨਾਂ ਨੇ ਬਹੁਤ ਚਟਕਾਰੇ ਲੈ ਕੇ ਖਾਧਾ।ਤੀਜੀ ਹਿੰਦ-ਪਾਕਿ ਮਹਿਫਿਲ ਆਏ ਹੋਏ ਸਭ ਮਹਿਮਾਨਾਂ ਦੇ ਦਿਲਾਂ ਤੇ ਇੱਕ ਡੂੰਘੀ ਸ਼ਾਪ ਛੱਡ ਗਈ ਅਤੇ ਅਸਲ ਲਫਜ਼ਾਂ ਵਿੱਚ ਇੱਕ ਯਾਦਗਾਰੀ ਸ਼ਾਮ ਹੋ ਨਿਬੜੀ।


author

Vandana

Content Editor

Related News