ਖ਼ੁਸ਼ਖ਼ਬਰੀ: ਨਿਊਜ਼ੀਲੈਂਡ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ
Wednesday, Feb 08, 2023 - 05:18 PM (IST)

ਵੈਲਿੰਗਟਨ (ਏਜੰਸੀ): ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਬੁੱਧਵਾਰ ਨੂੰ ਇਕ ਵੱਡਾ ਐਲਾਨ ਕੀਤਾ। ਐਲਾਨ ਮੁਤਾਬਕ ਕੰਜ਼ਿਊਮਰ ਪ੍ਰਾਈਸ ਇੰਡੈਕਸ (ਸੀਪੀਆਈ) ਦੇ ਅਨੁਸਾਰ ਨਿਊਜ਼ੀਲੈਂਡ 1 ਅਪ੍ਰੈਲ ਤੋਂ ਘੱਟੋ-ਘੱਟ ਉਜਰਤ 1.5 NZ ਡਾਲਰ ਤੋਂ ਵਧਾ ਕੇ 22.7 NZ ਡਾਲਰ ਪ੍ਰਤੀ ਘੰਟਾ ਕਰੇਗਾ। ਹਿਪਕਿਨਜ਼ ਨੇ ਕਿਹਾ ਕਿ "ਮੁਸ਼ਕਿਲ ਸਮੇਂ ਵਿੱਚ ਉਹਨਾਂ ਲੋਕਾਂ ਦਾ ਸਮਰਥਨ ਕਰਨਾ ਮਹੱਤਵਪੂਰਨ ਹੈ ਜੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਭ ਤੋਂ ਵੱਧ ਸੰਘਰਸ਼ ਕਰਦੇ ਹਨ।"
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਪੁਲਸ ਦੀ ਵੱਡੀ ਕਾਰਵਾਈ, 30 ਕਰੋੜ ਡਾਲਰ ਦੀ ਕੋਕੀਨ ਕੀਤੀ ਜ਼ਬਤ
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਕ੍ਰਿਸ ਨੇ ਕਿਹਾ ਕਿ "ਘੱਟ ਆਮਦਨ ਵਾਲੇ ਲੋਕ ਕਈ ਤਰ੍ਹਾਂ ਦੀਆਂ ਕਮੀਆਂ ਦਾ ਸਾਹਮਣਾ ਕਰਦੇ ਹਨ। ਇਸ ਨਵੇਂ ਫ਼ੈਸਲੇ ਨਾਲ ਆਮ ਜਨਤਾ ਨੂੰ ਫ਼ਾਇਦਾ ਹੋਵੇਗਾ। ਕ੍ਰਿਸ ਨੇ ਕਿਹਾ ਕਿ ਘੱਟੋ-ਘੱਟ ਉਜਰਤ ਦਾ ਵਾਧਾ ਵਿਆਪਕ ਤੌਰ 'ਤੇ ਆਰਥਿਕਤਾ ਵਿੱਚ ਮੌਜੂਦਾ ਔਸਤ ਉਜਰਤ ਵਾਧੇ ਦੇ ਅਨੁਸਾਰ ਹੈ। ਸਰਕਾਰ ਦੀ ਅਗਵਾਈ ਵਾਲੀ ਖੋਜ ਦਾ ਹਵਾਲਾ ਦਿੰਦੇ ਹੋਏ ਉਸਨੇ ਕਿਹਾ ਕਿ ਘੱਟੋ-ਘੱਟ ਉਜਰਤ ਵਿੱਚ 7 ਪ੍ਰਤੀਸ਼ਤ ਦੇ ਵਾਧੇ ਨਾਲ ਕੁੱਲ ਘਰੇਲੂ ਉਤਪਾਦ ਦੇ ਮਜ਼ਦੂਰੀ ਵਾਲੇ ਹਿੱਸੇ 'ਤੇ 0.1 ਪ੍ਰਤੀਸ਼ਤ ਦੀ ਮਾਮੂਲੀ ਮਹਿੰਗਾਈ ਦਾ ਪ੍ਰਭਾਵ ਪਵੇਗਾ। ਪ੍ਰਧਾਨ ਮੰਤਰੀ ਨੇ ਅਜਿਹੇ ਪ੍ਰੋਗਰਾਮਾਂ ਦੀ ਵੀ ਘੋਸ਼ਣਾ ਕੀਤੀ ਜਿਨ੍ਹਾਂ ਨੂੰ ਰੱਦ ਜਾਂ ਮੁਲਤਵੀ ਕੀਤਾ ਜਾ ਰਿਹਾ ਹੈ ਤਾਂ ਜੋ ਜੀਵਨ ਦੀ ਲਾਗਤ 'ਤੇ ਸਰਕਾਰ ਧਿਆਨ ਕੇਂਦਰਤ ਕਰ ਸਕੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।