ਨਿਊਜ਼ੀਲੈਂਡ ''ਚ ਇਲੈਕਟ੍ਰਿਕ ਵਾਹਨ ਮਾਲਕਾਂ ਨੂੰ 1 ਅਪ੍ਰੈਲ ਤੋਂ ਕਰਨਾ ਪਵੇਗਾ ਰੋਡ ਯੂਜ਼ਰ ਚਾਰਜਿਜ਼ ਦਾ ਭੁਗਤਾਨ

Tuesday, Jan 16, 2024 - 05:17 PM (IST)

ਨਿਊਜ਼ੀਲੈਂਡ ''ਚ ਇਲੈਕਟ੍ਰਿਕ ਵਾਹਨ ਮਾਲਕਾਂ ਨੂੰ 1 ਅਪ੍ਰੈਲ ਤੋਂ ਕਰਨਾ ਪਵੇਗਾ ਰੋਡ ਯੂਜ਼ਰ ਚਾਰਜਿਜ਼ ਦਾ ਭੁਗਤਾਨ

ਵੈਲਿੰਗਟਨ (ਵਾਰਤਾ)- ਨਿਊਜ਼ੀਲੈਂਡ ਵਿੱਚ ਹਲਕੇ ਅਤੇ ਪਲੱਗ-ਇਨ ਹਾਈਬ੍ਰਿਡ ਇਲੈਕਟ੍ਰਿਕ ਵਾਹਨਾਂ (EV) ਦੇ ਮਾਲਕਾਂ ਲਈ ਰੋਡ ਯੂਜ਼ਰ ਚਾਰਜਿਜ਼ (RUC) ਤੋਂ ਛੋਟ 1 ਅਪ੍ਰੈਲ ਨੂੰ ਖ਼ਤਮ ਹੋ ਜਾਵੇਗੀ। ਟਰਾਂਸਪੋਰਟ ਮੰਤਰੀ ਸ਼ਿਮੋਨ ਬ੍ਰਾਊਨ ਨੇ ਮੰਗਲਵਾਰ ਨੂੰ ਕਿਹਾ ਕਿ ਸੜਕਾਂ ਦੇ ਰੱਖ-ਰਖਾਅ ਦੇ ਖ਼ਰਚਿਆਂ ਵਿੱਚ ਯੋਗਦਾਨ ਪਾਉਣ ਲਈ ਸੜਕ ਉਪਭੋਗਤਾਵਾਂ ਵੱਲੋਂ ਪੈਟਰੋਲ ਟੈਕਸ ਅਤੇ ਦੂਰੀ-ਅਧਾਰਿਤ RUC ਦਾ ਭੁਗਤਾਨ ਕੀਤਾ ਜਾਂਦਾ ਹੈ, ਪਰ EV ਅਤੇ ਪਲੱਗ-ਇਨ ਹਾਈਬ੍ਰਿਡ ਨੂੰ RUC ਤੋਂ ਛੋਟ ਦਿੱਤੀ ਗਈ ਸੀ। ਹੁਣ EV ਅਤੇ ਪਲੱਗ-ਇਨ ਹਾਈਬ੍ਰਿਡ ਮਾਲਕਾਂ ਨੂੰ ਵੀ ਟੈਕਸ ਅਦਾ ਕਰਨਾ ਪਵੇਗਾ। ਹੌਲੀ-ਹੌਲੀ ਸਾਰੇ ਵਾਹਨਾਂ ਨੂੰ RUC ਸਿਸਟਮ ਵਿੱਚ ਲਿਆਉਣਾ ਹੈ।

ਇਹ ਵੀ ਪੜ੍ਹੋ: UK 'ਚ ਭਾਰਤੀ ਮੂਲ ਦੀ ਡਾਕਟਰ ਨੂੰ ਸਕੂਲੀ ਵਿਦਿਆਰਥਣ ਨੂੰ ਦੇਣਾ ਪਵੇਗਾ 1.41 ਕਰੋੜ ਰੁਪਏ ਹਰਜਾਨਾ, ਜਾਣੋ ਵਜ੍ਹਾ

ਇਸ ਨਾਲ ਇਹ ਯਕੀਨੀ ਹੋਵੇਗਾ ਕਿ ਸਾਰੇ ਸੜਕ ਉਪਭੋਗਤਾ ਸੜਕਾਂ ਦੇ ਰੱਖ-ਰਖਾਅ ਵਿੱਚ ਯੋਗਦਾਨ ਦੇ ਰਹੇ ਹਨ, ਭਾਵੇਂ ਉਹ ਕਿਸੇ ਵੀ ਕਿਸਮ ਦਾ ਵਾਹਨ ਚੁਣਦੇ ਹਨ। ਬ੍ਰਾਊਨ ਨੇ ਕਿਹਾ ਕਿ ਪਲੱਗ-ਇਨ ਹਾਈਬ੍ਰਿਡ ਬਿਜਲੀ ਅਤੇ ਪੈਟਰੋਲ ਨਾਲ ਸੰਚਾਲਿਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਪੈਟਰੋਲ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ, ਪਰ ਪੈਟਰੋਲ-ਬਰਾਬਰ ਵਾਹਨਾਂ ਦੇ ਸਮਾਨ ਪੱਧਰ 'ਤੇ ਨਹੀਂ। ਉਨ੍ਹਾਂ ਕਿਹਾ ਕਿ EV ਨੂੰ ਆਪਣੀ ਖ਼ਪਤ ਵਧਾਉਣ ਲਈ RUC ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਗਈ ਹੈ, ਜੋ ਉਦੋਂ ਸਮਾਪਤ ਹੋ ਜਾਵੇਗੀ, ਜਦੋਂ EV ਨਿਊਜ਼ੀਲੈਂਡ ਵਿੱਚ ਹਲਕੇ ਵਾਹਨਾਂ ਦੇ ਫਲੀਟ ਦੇ ਲਗਭਗ 2 ਫ਼ੀਸਦੀ ਤੱਕ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 17 ਸਾਲਾ ਭਾਰਤੀ ਕੁੜੀ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News