ਨਿਊਜ਼ੀਲੈਂਡ ਚੋਣਾਂ : ਅਰਡਰਨ ਅਤੇ ਕੋਲਿੰਸ ਆਹਮੋ-ਸਾਹਮਣੇ

Thursday, Oct 15, 2020 - 06:28 PM (IST)

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਸ਼ਨੀਵਾਰ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾਂ ਕੀਤੇ ਸਰਵਖੇਣ ਸੰਕੇਤ ਦੇ ਰਹੇ  ਕਿ ਜੈਸਿੰਡਾ ਅਰਡਰਨ ਦਾ ਪ੍ਰਧਾਨ ਮੰਤਰੀ ਅਹੁਦੇ 'ਤੇ ਦੂਜੀ ਵਾਰ ਕਬਜ਼ਾ ਹੋ ਸਕਦਾ ਹੈ। ਕੋਰੋਨਾਵਾਇਰਸ ਨੂੰ ਕੰਟਰੋਲ ਕਰਨ ਦੇ ਕਾਰਨ ਇਸ ਸਾਲ ਉਹਨਾਂ ਦੀ ਲੋਕਪ੍ਰਿਅਤਾ ਵਿਚ ਵਾਧਾ ਹੋਇਆ ਹੈ।

ਆਮ ਚੋਣਾਂ ਦੇ ਨਾਲ ਹੀ ਨਿਊਜ਼ੀਲੈਂਡ ਦੇ ਵਸਨੀਕ ਮਾਰਿਜੁਆਨਾ ਅਤੇ ਇੱਛਾ ਮੌਤ ਨੂੰ ਕਾਨੂੰਨੀ ਰੂਪ ਦੇਣ ਨਾਲ ਸਬੰਧਤ ਜਨਮਤ ਲਈ ਵੀ ਵੋਟਿੰਗ ਕਰਨਗੇ। ਆਮ ਚੋਣਾਂ ਵਿਚ ਲੇਬਰ ਪਾਰਟੀ ਦੀ ਅਰਡਰਨ ਅਤੇ ਨੈਸ਼ਨਲ ਪਾਰਟੀ ਦੀ ਨੇਤਾ ਜੁਡਿਥ ਕੋਲਿੰਸ ਦੇ ਵਿਚ ਮੁਕਾਬਲਾ ਹੈ। ਅਰਡਰਨ ਰਾਜਨੀਤੀ ਵਿਚ ਕਈ ਦਰਜੇ ਚੜ੍ਹ ਕੇ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੁੰਚੀ ਹੈ, ਉੱਥੇ 61 ਸਾਲਾ ਜੁਡਿਥ ਸਾਬਕਾ ਵਕੀਲ ਅਤੇ ਇਕ ਕੰਪਨੀ ਦੀ ਨਿਦੇਸ਼ਕ ਹੈ। 

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ 

ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦਾ ਕਮਿਊਨਿਟੀ ਪੱਧਰ 'ਤੇ ਫੈਲਣਾ ਰੁਕ ਗਿਆ ਹੈ ਪਰ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਲੇਬਰ ਪਾਰਟੀ ਨੇ ਕਿਹਾ ਹੈ ਕਿ ਉਹ ਮੁਫਤ ਸਿਖਲਾਈ ਪਾਠਕ੍ਰਮ ਉਪਲਬਧ ਕਰਵਾਏਗੀ ਅਤੇ ਬੁਨਿਆਦੀ ਢਾਂਚੇ ਵਿਚ ਨਿਵੇਸ਼ ਕਰੇਗੀ। ਨੈਸ਼ਨਲ ਪਾਰਟੀ ਨੇ ਟੈਕਸਾਂ ਵਿਚ ਕਟੌਤੀ ਦਾ ਵਾਅਦਾ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਅਰਥਵਿਵਸਥਾ ਨੂੰ ਬਲ ਮਿਲੇਗਾ। ਰਾਜਨੀਤਕ ਉਮੀਦਵਾਰਾਂ ਅਤੇ ਦਲਾਂ ਦੇ ਇਲਾਵਾ ਇੱਥੋਂ ਦੀ ਜਨਤਾ ਦੋ ਜਨਮਤ ਲਈ ਵੀ ਵੋਟਿੰਗ ਕਰੇਗੀ, ਜਿਹਨਾਂ ਵਿਚ ਇਕ ਇੱਛਾਮੌਤ ਨਾਲ ਜੁੜਿਆ ਹੈ ਅਤੇ ਦੂਜਾ ਮਾਰਿਜੁਆਨਾ ਨੂੰ ਕਾਨੂੰਨੀ ਰੂਪ ਦੇਣ ਨਾਲ ਸਬੰਧਤ ਹੈ।
 


Vandana

Content Editor

Related News