ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਨਿਊਜ਼ੀਲੈਂਡ

06/25/2020 8:27:51 AM

ਵਲਿੰਗਟਨ- ਨਿਊਜ਼ੀਲੈਂਡ ਦੇ ਦੱਖਣੀ ਆਈਲੈਂਡ ਦੇ ਮਿਲਫੋਡਰ ਸਾਊਂਡ ਵਿਚ 5.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ੀਲੈਂਡ ਦੇ ਜਿਓਨੈੱਟ ਨੇ ਵੀਰਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਜਿਓਨੈੱਟ ਮੁਤਾਬਕ ਭੂਚਾਲ ਦਾ ਕੇਂਦਰ ਮਿਲਫੋਡਰ ਸਾਊਂਡ ਦੇ ਪੱਛਮ ਵਿਚ 35 ਕਿਲੋਮੀਟਰ ਦੂਰ ਪੰਜ ਕਿਲੋਮੀਟਰ ਦੀ ਡੂੰਘਾਈ ਵਿਚ ਸੀ।


ਭੂਚਾਲ ਦੇ ਝਟਕੇ ਉੱਤਰ ਤੋਂ ਦੱਖਣੀ ਦੀਪਸਮੂਹ 'ਤੇ ਮਹਿਸੂਸ ਕੀਤੇ ਗਏ। ਇਕ ਮਹੀਨੇ ਵਿਚ ਦੂਜੀ ਵਾਰ ਇਸ ਖੇਤਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਰਿਪੋਰਟ ਨਹੀਂ ਹੈ।

ਇਸ ਤੋਂ ਪਹਿਲਾਂ ਆਏ ਭੂਚਾਲ ਦੀ ਤੀਬਰਤਾ ਇਸ ਵਾਰ ਆਏ ਭੂਚਾਲ ਨਾਲੋਂ ਤੇਜ਼ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕਾ ਸੈਲਾਨੀਆਂ ਦਾ ਪਸੰਦੀਦਾ ਖੇਤਰ ਹੈ ਤੇ ਇੱਥੇ ਕਾਫੀ ਲੋਕ ਆਉਂਦੇ ਰਹਿੰਦੇ ਹਨ। ਫਿਲਹਾਲ ਇੱਥੇ ਕਿਸੇ ਤਰ੍ਹਾਂ ਦੇ ਨੁਕਸਾਨ ਸਬੰਧੀ ਜਾਣਕਾਰੀ ਨਹੀਂ ਮਿਲੀ ਹੈ। 
 


Lalita Mam

Content Editor

Related News