ਨਿਊਜ਼ੀਲੈਂਡ 'ਚ ਦੀਵਾਲੀ ਦਾ ਜਸ਼ਨ, ਪੁਲਸ ਮੁਲਾਜ਼ਮਾਂ ਨੇ ਪਾਇਆ ਭੰਗੜਾ, ਵੀਡੀਓ ਵਾਇਰਲ

Wednesday, Oct 23, 2024 - 06:20 PM (IST)

ਨਿਊਜ਼ੀਲੈਂਡ 'ਚ ਦੀਵਾਲੀ ਦਾ ਜਸ਼ਨ, ਪੁਲਸ ਮੁਲਾਜ਼ਮਾਂ ਨੇ ਪਾਇਆ ਭੰਗੜਾ, ਵੀਡੀਓ ਵਾਇਰਲ

ਆਕਲੈਂਡ - ਦੁਨੀਆ ਭਰ 'ਚ ਦੀਵਾਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਤਿਉਹਾਰ ਦੀ ਰੌਣਕ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਨਿਊਜ਼ੀਲੈਂਡ ਦੀ ਪੁਲਸ ਦੀਵਾਲੀ ਦੇ ਪ੍ਰੋਗਰਾਮ ਦੌਰਾਨ ਭੰਗੜਾ ਕਰਦੀ ਨਜ਼ਰ ਆ ਰਹੀ ਹੈ। ਪੁਲਸ ਮੁਲਾਜ਼ਮਾਂ ਨੇ ਵਰਦੀ ਪਹਿਨ ਕੇ ਪ੍ਰਸਿੱਧ ਗੀਤਾਂ 'ਤੇ ਡਾਂਸ ਕੀਤਾ, ਜਿਸ ਨਾਲ ਹਾਜ਼ਰੀਨਾਂ ਲਈ ਰੌਚਕ ਮਾਹੌਲ ਬਣ ਗਿਆ। 

ਇਹ ਵੀ ਪੜ੍ਹੋ: ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਮਿਲੀ ਜ਼ਮਾਨਤ

 

 
 
 
 
 
 
 
 
 
 
 
 
 
 
 
 

A post shared by Bhavik Bhatt (@bhaviknz)

ਵੀਡੀਓ ਦੀ ਸ਼ੁਰੂਆਤ ਵਿੱਚ, ਹੋਸਟ ਨੇ ਘੋਸ਼ਣਾ ਕੀਤੀ - ਅਸੀਂ ਭੰਗੜੇ ਨਾਲ ਸ਼ੁਰੂਆਤ ਕਰਦੇ ਹਾਂ। ਇਸ ਤੋਂ ਥੋੜ੍ਹੀ ਦੇਰ ਬਾਅਦ, 5 ਪੁਲਸ ਮੁਲਾਜ਼ਮ ਆਪਣੀ ਵਰਦੀ ਵਿਚ ਮੰਚ 'ਤੇ ਆਏ ਅਤੇ ਪੰਜਾਬੀ ਗੀਤ 'ਤੇ ਜੋਸ਼ ਵਿਚ ਭੰਗੜਾ ਪਾਇਆ। ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ ਫੂਡ ਐਂਡ ਟਰੈਵਲ ਬਲੋਗਰ ਭਾਵਿਰ ਭੱਟ ਵੱਲੋਂ ਸਾਂਝੀ ਕੀਤੀ ਗਈ ਇਕ ਹੋਰ ਵੀਡੀਓ ਵਿਚ ਅਧਿਕਾਰੀਆਂ ਨੂੰ ਸ਼ਾਹਰੁਖ ਖਾਨ ਦੇ ਹਿੱਟ ਗਾਣੇ ਪਠਾਨ 'ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ।

 

 
 
 
 
 
 
 
 
 
 
 
 
 
 
 
 

A post shared by Bhavik Bhatt (@bhaviknz)

ਇਹ ਵੀ ਪੜ੍ਹੋ: US Election: ਕਮਲਾ ਹੈਰਿਸ ਦੇ ਸਮਰਥਨ 'ਚ ਆਏ ਬਿਲ ਗੇਟਸ, 50 ਮਿਲੀਅਨ ਡਾਲਰ ਦਾ ਦਿੱਤਾ ਦਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News