ਨਿਊਜ਼ੀਲੈਂਡ ਹਮਲਾਵਰ ਨੇ 2016 ''ਚ ਕੀਤਾ ਸੀ ਇਜ਼ਰਾਇਲ ਦਾ ਦੌਰਾ
Monday, Mar 18, 2019 - 03:35 PM (IST)

ਯੇਰੂਸ਼ਲਮ (ਏ.ਐਫ.ਪੀ.)- ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ਵਿਚ ਗੋਲੀਬਾਰੀ ਕਰਕੇ 50 ਲੋਕਾਂ ਨੂੰ ਮੌਤ ਦੇ ਘਾਟ ਉਤਾਰਣ ਦੇ ਮੁਲਜ਼ਮ ਨੇ 2016 ਵਿਚ ਇਜ਼ਰਾਇਲ ਦਾ ਦੌਰਾ ਕੀਤਾ ਸੀ। ਇਜ਼ਰਾਇਲੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਮੀਗ੍ਰੇਸ਼ਨ ਅਥਾਰਟੀ ਦੀ ਬੁਲਾਰਣ ਸਬਾਈਨ ਹੱਦਾਦ ਨੇ ਕਿਹਾ ਕਿ ਬ੍ਰੈਂਟਨ ਟਾਰੇਂਟ ਅਕਤੂਬਰ 2016 ਵਿਚ ਤਿੰਨ ਮਹੀਨੇ ਦੇ ਟੂਰਿਸਟ ਵੀਜ਼ਾ 'ਤੇ ਇਜ਼ਰਾਇਲ ਪਹੁੰਚਿਆ ਸੀ ਅਤੇ 9 ਦਿਨ ਤੱਕ ਰੁੱਕਿਆ ਸੀ। ਉਹ ਇਸ ਬਾਰੇ ਹੋਰ ਵੇਰਵੇ ਮੁਹੱਈਆ ਨਹੀਂ ਕਰਵਾ ਸਕੀ।