ਨਿਊਜ਼ੀਲੈਂਡ ਹਮਲਾ : ਹਮਲਾਵਰ ਨਾਲ ਭਿੱੜਣ ਵਾਲੇ ਨਾਗਰਿਕ ਨੂੰ ਨੈਸ਼ਨਲ ਅਵਾਰਡ ਦੇਵੇਗਾ ਪਾਕਿਸਤਾਨ
Sunday, Mar 17, 2019 - 11:43 PM (IST)

ਇਸਲਾਮਾਬਾਦ - ਨਿਊਜ਼ੀਲੈਂਡ ਦੇ ਕ੍ਰਾਇਸਟਚਰਚ ਸਥਿਤ ਮਸਜਿਦਾਂ 'ਚ ਹੋਈ ਗੋਲੀਬਾਰੀ ਨਾਲ ਜਿੱਥੇ ਦੁਨੀਆ ਭਰ 'ਚ ਰੋਸ ਹੈ ਉਥੇ, ਇਸ ਗਮ ਵਿਚਾਲੇ ਪਾਕਿਸਤਾਨ ਸਰਕਾਰ ਨੇ ਮਸਜਿਦ 'ਚ ਹਮਲਾਵਰ ਨਾਲ ਭਿੱੜਣ ਵਾਲੇ ਇਕ ਨਾਗਰਿਕ ਨੂੰ ਮੌਤ ਤੋਂ ਬਾਅਦ ਨੈਸ਼ਨਲ ਅਵਾਰਡ ਦੇਣ ਦਾ ਫੈਸਲਾ ਕੀਤਾ ਹੈ। ਮੂਲ ਰੂਪ ਤੋਂ ਐਬਟਾਬਾਦ ਦੇ ਰਹਿਣ ਵਾਲੇ ਅਤੇ ਪੇਸ਼ੇ ਤੋਂ ਪ੍ਰੋਫੈਸਰ ਨਈਮ ਰਸ਼ਿਦ ਅਲ ਨੂਰ ਮਸਜਿਦ 'ਚ ਹਮਲਾਵਰ ਨਾਲ ਭਿੱੜ ਗਏ ਸਨ, ਜਿਸ ਦੌਰਾਨ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਬੀਤੇ ਸ਼ੁੱਕਰਵਾਰ ਦੀ ਇਸ ਘਟਨਾ 'ਚ 50 ਲੋਕਾਂ ਨੂੰ ਆਪਣੀ ਜਾਨ ਗੁਆਣੀ ਪਈ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮ੍ਰਿਤਕ ਦੇ ਪਰਿਵਾਰ ਦੇ ਪ੍ਰਤੀ ਦੁੱਖ ਜਾਹਿਰ ਕੀਤਾ ਅਤੇ ਨਈਮ ਨੂੰ ਅਵਾਰਡ ਦੇਣ ਦਾ ਫੈਸਲਾ ਕੀਤਾ ਹੈ। ਇਮਰਾਨ ਨੇ ਐਤਵਾਰ ਨੂੰ ਟਵੀਟ ਕੀਤਾ, ਕ੍ਰਾਇਸਟਚਰਚ 'ਚ ਹੋਏ ਅੱਤਵਾਦੀ ਹਮਲੇ 'ਚ ਪਾਕਿਸਤਾਨੀ ਪੀੜਤ ਦੇ ਪਰਿਵਾਰ ਨਾਲ ਅਸੀਂ ਖੜ੍ਹੇ ਹਾਂ। ਪਾਕਿਸਤਾਨ ਨੂੰ ਮਿਆਂ ਨਈਮ ਰਸ਼ਿਦ 'ਤੇ ਮਾਣ ਹੈ, ਜੋ ਸ਼ਵੇਤ ਅੱਤਵਾਦੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨੂੰ ਜਾਨ ਗੁਆਣੀ ਪਈ। ਉਨ੍ਹਾਂ ਦੀ ਹਿੰਮਤ ਨੂੰ ਸਨਮਾਨਿਤ ਕਰਦੇ ਹੋਏ ਰਾਸ਼ਟਰੀ ਅਵਾਰਡ ਦਿੱਤਾ ਜਾਵੇਗਾ।
ਮ੍ਰਿਤਕਾਂ ਨੂੰ ਰਸ਼ਿਦ ਦਾ 22 ਸਾਲ ਦੇ ਪੁੱਤਰ ਤਲਹਾ ਨਈਮ ਵੀ ਸ਼ਾਮਲ ਹੈ, ਜਿਸ ਨੇ ਸਿਵਲ ਇੰਜੀਨਿਅਰਿੰਗ ਕੀਤੀ ਸੀ। ਘਟਨਾ 'ਚ ਜ਼ਖਮੀ ਨਈਮ ਦੀ ਸ਼ਨੀਵਾਰ ਨੂੰ ਹਸਪਤਾਲ 'ਚ ਮੌਤ ਹੋ ਗਈ। ਉਥੇ ਪਾਕਿਸਤਾਨ ਵਿਦੇਸ਼ ਦਫਤਰ ਨੇ ਐਤਵਾਰ ਨੂੰ 9 ਪਾਕਿਸਤਾਨੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਜ਼ਿਕਰਯੋਗ ਹੈ ਕਿ 28 ਸਾਲ ਦੇ ਬੰਦੂਕਧਾਰੀ ਹਮਲਾਵਰ ਬ੍ਰੇਂਟਨ ਟੈਰੇਂਟ ਨੇ ਘਟਨਾ ਵਾਲੀ ਥਾਂ ਦੀ ਲਾਇਵ ਸਟੀਮਿੰਗ ਕੀਤੀ ਸੀ। ਇਸ ਘਟਨਾ ਨੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਜੋ ਦੇਸ਼ ਵਿਸ਼ਵ 'ਚ ਸ਼ਾਂਤੀ ਲਈ ਜਾਣਿਆ ਜਾਂਦਾ ਹੈ।