ਨਿਊਜ਼ੀਲੈਂਡ ਜਵਾਲਾਮੁਖੀ ਧਮਾਕਾ : 6 ਲੋਕਾਂ ਦੀ ਮੌਤ ਤੇ 25 ਦੀ ਹਾਲਤ ਗੰਭੀਰ

Wednesday, Dec 11, 2019 - 11:50 AM (IST)

ਨਿਊਜ਼ੀਲੈਂਡ ਜਵਾਲਾਮੁਖੀ ਧਮਾਕਾ : 6 ਲੋਕਾਂ ਦੀ ਮੌਤ ਤੇ 25 ਦੀ ਹਾਲਤ ਗੰਭੀਰ

ਵੈਲਿੰਗਟਨ (ਵਾਰਤਾ): ਨਿਊਜ਼ੀਲੈਂਡ ਵਿਚ ਸੈਲਾਨੀਆਂ ਵਿਚ ਬਹੁਤ ਲੋਕਪਿ੍ਅ ਵ੍ਹਾਈਟ ਟਾਪੂ 'ਤੇ ਸੋਮਵਾਰ ਨੂੰ ਜਵਾਲਾਮੁਖੀ ਧਮਾਕਾ ਹੋਇਆ। ਇਸ ਧਮਾਕੇ ਵਿਚ ਜ਼ਖਮੀ 55 ਲੋਕਾਂ ਵਿਚੋਂ 25 ਦੀ ਸਥਿਤੀ ਨਾਜੁਕ ਬਣੀ ਹੋਈ ਹੈ। ਜਵਾਲਾਮੁਖੀ ਫੱਟਣ ਦੀ ਇਸ ਭਿਆਨਕ ਘਟਨਾ ਵਿਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 8 ਹੋਰ ਲਾਪਤਾ ਹਨ। ਪੁਲਸ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 7 ਵੱਖ-ਵੱਖ ਹਸਪਤਾਲਾਂ ਵਿਚ ਭਰਤੀ 25 ਲੋਕਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਦੱਸਿਆ ਕਿ ਲਾਪਤਾ ਲੋਕਾਂ ਦੇ ਬਚਣ ਦੀ ਆਸ ਘੱਟ ਹੈ। 

PunjabKesari

ਲਾਪਤਾ ਲੋਕਾਂ ਵਿਚ ਆਸਟ੍ਰੇਲੀਆ, ਅਮਰੀਕਾ, ਬਿ੍ਟੇਨ, ਚੀਨ ਅਤੇ ਮਲੇਸ਼ੀਆ ਦੇ ਸੈਲਾਨੀ ਸ਼ਾਮਲ ਹਨ। ਇਹਨਾਂ ਦੇ ਨਾਲ ਨਿਊਜ਼ੀਲੈਂਡ ਦਾ ਗਾਈਡ ਵੀ ਸੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸ ਘਟਨਾ 'ਤੇ ਦੇਸ਼ ਵੱਲੋਂ ਸੋਗ ਪ੍ਰਗਟ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਦੇ ਸੰਬੰਧ ਵਿਚ ਪੂਰੀ ਰਿਪੋਰਟ ਫਿਲਹਾਲ ਜਾਰੀ ਨਹੀਂ ਕੀਤੀ ਗਈ ਹੈ। ਟਾਪੂ 'ਤੇ ਤਲਾਸ਼ੀ ਅਤੇ ਬਚਾਅ ਮੁਹਿੰਮ ਜਾਰੀ ਹੈ।


author

Vandana

Content Editor

Related News