ਨਿਊਜ਼ੀਲੈਂਡ ''ਚ ਕੋਵਿਡ-19 ਦੇ 31 ਨਵੇਂ ਕੇਸ ਦਰਜ

Sunday, Jan 10, 2021 - 05:55 PM (IST)

ਨਿਊਜ਼ੀਲੈਂਡ ''ਚ ਕੋਵਿਡ-19 ਦੇ 31 ਨਵੇਂ ਕੇਸ ਦਰਜ

ਵੈਲਿੰਗਟਨ (ਏ.ਐੱਨ.ਆਈ.): ਨਿਊਜ਼ੀਲੈਂਡ ਨੇ ਪਿਛਲੇ ਤਿੰਨ ਦਿਨਾਂ ਦੌਰਾਨ ਕੋਵਿਡ-19 ਦੇ 31 ਨਵੇਂ ਕੇਸਾਂ ਦੀ ਪਛਾਣ ਕੀਤੀ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਭਾਵੇਂਕਿ ਕਮਿਊਨਿਟੀ ਵਿਚ ਕੋਵਿਡ-19 ਦਾ ਕੋਈ ਨਵਾਂ ਕੇਸ ਨਹੀਂ ਸੀ। ਨਿਊਜ਼ੀਲੈਂਡ ਦੀ ਸਰਹੱਦ 'ਤੇ ਪ੍ਰਤੀ ਦਿਨ ਔਸਤਨ ਲਗਭਗ 10 ਨਵੇਂ ਅਤੇ ਇਤਿਹਾਸਕ ਕੇਸ ਹੋਏ। ਮੰਤਰਾਲੇ ਦੇ ਵੀਰਵਾਰ ਦੇ ਆਪਣੇ ਆਖਰੀ ਮੀਡੀਆ ਬਿਆਨ ਤੋਂ ਬਾਅਦ ਇਹ 31 ਕੇਸ ਹੋਏ ਹਨ।

ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਕਿ 13 ਦਸੰਬਰ ਦੇ ਬਾਅਦ ਤੋਂ, ਪੂਰੇ ਜੀਨੋਮ ਦੀ ਤਰਤੀਬ ਅਨੁਸਾਰ ਨਿਊਜ਼ੀਲੈਂਡ ਦੀ ਸਰਹੱਦ 'ਤੇ ਕੋਵਿਡ-19 ਦੇ ਕੁਲ 19 ਕੇਸਾਂ ਦੀ ਪਛਾਣ ਕੀਤੀ ਗਈ, ਜਿਸ ਦਾ ਵੇਰੀਏਂਟ 20B/501Y.V1 ਦੇ ਰੂਪ ਵਿਚ ਮੰਨਿਆ ਜਾਂਦਾ ਹੈ ਜੋ ਬ੍ਰਿਟੇਨ ਵਿਚ ਪਾਇਆ ਗਿਆ ਸੀ। ਇਸ ਵੇਰੀਏਂਟ ਦੀ ਦੱਖਣੀ ਅਫਰੀਕਾ (501Y.V2) ਵਿਚ ਵੀ ਪਛਾਣ ਕੀਤੀ ਗਈ ਹੈ।ਮੰਤਰਾਲੇ ਨੇ ਕਿਹਾ,“ਮਾਮਲਿਆਂ ਦੀ ਗਿਣਤੀ ਸਰਹੱਦ 'ਤੇ ਚੱਲ ਰਹੀ ਸਾਵਧਾਨੀ ਦੀ ਜ਼ਰੂਰਤ ਨੂੰ ਹੋਰ ਮਜ਼ਬੂਤ​ਕਰਦੀ ਹੈ, ਕਿਉਂਕਿ ਕੋਵਿਡ-19 ਵਿਦੇਸ਼ੀ ਵਿਚ ਤੇਜ ਗਤੀ ਨਾਲ ਫੈਲ ਰਿਹਾ ਹੈ।"

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ, ਕੈਨੇਡਾ, ਅਮਰੀਕਾ 'ਤੇ ਬ੍ਰਿਟੇਨ ਨੇ ਹਾਂਗਕਾਂਗ 'ਚ ਗ੍ਰਿਫ਼ਤਾਰੀ ਦੀ ਕੀਤੀ ਸਖ਼ਤ ਨਿੰਦਾ

ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਵਿਚ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗਿਣਤੀ 75 ਹੈ ਅਤੇ ਦੇਸ਼ ਵਿਚ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 1,863 ਹੋ ਚੁੱਕੀ ਹੈ। ਹੁਣ ਤੱਕ ਨਿਊਜ਼ੀਲੈਂਡ ਦੀਆਂ ਪ੍ਰਯੋਗਸ਼ਾਲਾਵਾਂ ਦੁਆਰਾ ਕੀਤੇ ਗਏ ਟੈਸਟਾਂ ਦੀ ਕੁੱਲ ਗਿਣਤੀ 1,438,446 ਹੈ।ਨਿਊਜ਼ੀਲੈਂਡ ਦੇ ਆਮ ਲੋਕਾਂ ਨੂੰ ਮੰਤਰਾਲੇ ਨੇ ਸੰਪਰਕ ਟਰੇਸਿੰਗ ਜਾਰੀ ਰੱਖਣ ਅਤੇ ਸਖਤ ਸਵੱਛਤਾ ਅਭਿਆਸਾਂ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਦੁਨੀਆ ਭਰ ਵਿਚ ਕੋਵਿਡ-19 ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਨਿਊਜ਼ੀਲੈਂਡ ਫਿਲਹਾਲ ਕੋਵਿਡ-19 ਐਲਰਟ ਲੈਵਲ ਵਨ 'ਤੇ ਹੈ ਜਿਸ ਵਿਚ ਜਨਤਕ ਇਕੱਠਾਂ 'ਤੇ ਕੋਈ ਰੋਕ ਨਹੀਂ ਹੈ।

 ਨੋਟ- ਨਿਊਜ਼ੀਲੈਂਡ ਵਿਚ ਕੋਵਿਡ-19 ਦੇ 31 ਨਵੇਂ ਮਾਮਲੇ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News