ਨਿਊਜ਼ੀਲੈਂਡ ''ਚ ਹਟਾਈ ਗਈ ਬ੍ਰਿਟਿਸ਼ ਅਧਿਕਾਰੀ ਹੈਮਿਲਟਨ ਦੀ ਮੂਰਤੀ
Friday, Jun 12, 2020 - 06:05 PM (IST)
ਵੈਲਿੰਗਟਨ (ਭਾਸ਼ਾ)" ਨਿਊਜ਼ੀਲੈਡ ਦੇ ਹੈਮਿਲਟਨ ਸ਼ਹਿਰ ਵਿਚ ਬ੍ਰਿਟੇਨ ਦੇ ਉਸ ਨੇਵੀ ਅਧਿਕਾਰੀ ਦੀ ਕਾਂਸੇ ਦੀ ਮੂਰਤੀ ਸ਼ੁੱਕਰਵਾਰ ਨੂੰ ਹਟਾ ਦਿੱਤੀ ਗਈ। ਜਿਸ 'ਤੇ 1860 ਦੇ ਦਹਾਕੇ ਵਿਚ ਮਾਓਰੀ ਕਬੀਲੇ ਦੇ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ।ਇਹ ਮੂਰਤੀ ਉਦੋਂ ਹਟਾਈ ਗਈ ਹੈ ਜਦੋਂ ਇਕ ਦਿਨ ਪਹਿਲਾਂ ਮਾਓਰੀ ਕਬੀਲੇ ਨੇ ਇਸ ਮੂਰਤੀ ਨੂੰ ਹਟਾਉਣ ਦੀ ਮੰਗ ਕੀਤੀ ਸੀ ਅਤੇ ਭਾਈਚਾਰੇ ਦੇ ਇਕ ਬਜ਼ੁਰਗ ਨੇ ਖੁਦ ਇਸ ਨੂੰ ਤੋੜਨ ਦੀ ਧਮਕੀ ਦਿੱਤੀ ਸੀ।
ਦੁਨੀਆ ਭਰ ਦੇ ਕਈ ਸ਼ਹਿਰਾਂ ਵਿਚ ਉਹਨਾਂ ਮੂਰਤੀਆਂ ਨੂੰ ਹਟਾਉਣ ਦਾ ਸਿਲਸਿਲਾ ਜਾਰੀ ਹੈ ਜੋ ਸੱਭਿਆਚਾਰਕ ਜਾਂ ਨਸਲੀ ਦਮਨ ਦੀ ਯਾਦ ਦਿਵਾਉਂਦੀਆਂ ਹਨ। ਅਮਰੀਕਾ ਵਿਚ ਗੈਰ ਗੋਰ ਵਿਅਕਤੀ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਤ ਇਸ ਨੇ ਇਕ ਮੁਹਿੰਮ ਦਾ ਰੂਪ ਲੈ ਲਿਆ ਹੈ।
ਮੇਅਰ ਪਾਉਲਾ ਸਾਊਥਮੇਟ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕਾਂ ਨੂੰ ਲੱਗਦਾ ਹੈ ਕਿ ਇਹ ਮੂਰਤੀ ਨਿੱਜੀ ਅਤੇ ਸੱਭਿਆਚਾਰਕ ਰੂਪ ਨਾਲ ਇਤਰਾਜ਼ਯੋਗ ਹੈ। ਉਹਨਾਂ ਨੇ ਇਕ ਬਿਆਨ ਵਿਚ ਕਿਹਾ,''ਦੁਨੀਆ ਭਰ ਵਿਚ ਜੋ ਵੀ ਹੋ ਰਿਹਾ ਹੈ ਅਸੀਂ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਅਤੇ ਨਾ ਹੀ ਸਾਨੂੰ ਕਰਨਾ ਚਾਹੀਦਾ ਹੈ। ਅਜਿਹੇ ਸਮੇਂ ਵਿਚ ਜਦੋਂ ਅਸੀਂ ਸੱਭਿਆਚਾਰਾਂ ਅਤੇ ਭਾਈਚਾਰਿਆਂ ਦੇ ਵਿਚ ਸਹਿਣਸ਼ੀਲਤਾ ਅਤੇ ਸਮਝ ਪੈਦਾ ਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਮੂਰਤੀ ਉਹਨਾਂ ਟੋਇਆਂ ਨੂੰ ਭਰਨ ਵਿਚ ਸਾਡੀ ਮਦਦ ਕਰਦੀ ਹੈ।''
ਪੜ੍ਹੋ ਇਹ ਅਹਿਮ ਖਬਰ- ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਜਲਦ ਆ ਸਕਣਗੇ ਆਸਟ੍ਰੇਲੀਆ : ਮੌਰੀਸਨ
ਇਸ ਸ਼ਹਿਰ ਨੂੰ ਮਾਓਰੀ ਲੋਕ ਕ੍ਰਿਰੀਕਿਰੀਰੋਆ ਨਾਮ ਨਾਲ ਬੁਲਾਉਂਦੇ ਸਨ 1860 ਦੇ ਦਹਾਕੇ ਵਿਚ ਬ੍ਰਿਟਿਸ਼ ਅਧਿਕਾਰੀ ਕੈਪਟਨ ਜੌਨ ਹੈਮਿਲਟਨ ਦੇ ਨਾਮ 'ਤੇ ਇਸ ਸ਼ਹਿਰ ਦਾ ਨਾਮ ਰੱਖਿਆ ਗਿਆ ਜੋ ਤਾਉਰੰਗਾ ਸ਼ਹਿਰ ਵਿਚ ਗੇਟ ਪਾ ਯੁੱਧ ਵਿਚ ਮਾਰਿਆ ਗਿਆ ਸੀ। ਸ਼ਹਿਰ ਨੂੰ 2013 ਵਿਚ ਇਹ ਮੂਰਤੀ ਭੇਂਟ ਕੀਤੀ ਗਈ। ਵਾਇਕਾਤੋ-ਤੈਨੁਈ ਕਬੀਲੇ ਜਾਂ ਈਵੀ ਨੇ ਵੀਰਵਾਰ ਨੂੰ ਰਸਮੀ ਰੂਪ ਨਾਲ ਇਸ ਨੂੰ ਹਟਾਉਣ ਦੀ ਅਪੀਲ ਕੀਤੀ ਸੀ। ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦਾ ਹਾਲੇ ਇਸ ਸ਼ਹਿਰ ਦਾ ਨਾਮ ਬਦਲਣ ਦੀ ਕੋਈ ਯੋਜਨਾ ਨਹੀਂ ਹੈ। ਹੈਮਿਲਟਨ 1,60,000 ਦੀ ਆਬਾਦੀ ਵਾਲਾ ਨਿਊਜ਼ੀਲੈਂਡ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਸ਼ਹਿਰ ਦੀ ਕੁੱਲ ਆਬਾਦੀ ਵਿਚ ਇਕ ਚੌਥਾਈ ਲੋਕ ਮਾਓਰੀ ਕਬੀਲੇ ਦੇ ਹਨ।