ਨਿਊਜ਼ੀਲੈਂਡ ''ਚ ਮਹਾਮਾਰੀ ਦੌਰਾਨ ਵਧਿਆ ''ਵਿਤਕਰਾ ਅਤੇ ਨਸਲਵਾਦ''

Thursday, May 20, 2021 - 01:07 PM (IST)

ਨਿਊਜ਼ੀਲੈਂਡ ''ਚ ਮਹਾਮਾਰੀ ਦੌਰਾਨ ਵਧਿਆ ''ਵਿਤਕਰਾ ਅਤੇ ਨਸਲਵਾਦ''

ਵੈਲਿੰਗਟਨ (ਭਾਸ਼ਾ) ਨਿਊਜ਼ੀਲੈਂਡ ਵਿਚ ਹਰ ਪੰਜ ਵਿਚੋਂ 2 ਤੋਂ ਵੱਧ (41 ਫੀਸਦੀ) ਵਸਨੀਕਾਂ ਨੇ ਕਿਹਾ ਹੈ ਕਿ ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਨਸਲਵਦ ਦੀਆਂ ਘਟਨਾਵਾਂ ਵਧੀਆਂ ਹਨ। ਇਸ ਸਾਲ ਫਰਵਰੀ ਅਤੇ ਮਾਰਚ ਵਿਚ ਕੀਤੇ ਗਏ ਇਕ ਰਾਸ਼ਟਰੀ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। ਮਾਓਰੀ, ਪੈਸੀਫਿਕ ਅਤੇ ਏਸ਼ੀਆਈ ਮੂਲ ਦੇ ਲੋਕਾਂ ਨੂੰ ਨਸਲਵਾਦ ਦਾ ਅਨੁਭਵ ਜ਼ਿਆਦਾ ਹੋਇਆ ਹੈ। ਇਹਨਾਂ ਵਿਚੋਂ ਅੱਧੇ ਲੋਕਾਂ ਦਾ ਕਹਿਣਾ ਹੈ ਕਿ ਇਕ ਤਿਹਾਈ ਯੂਰਪੀ ਨਿਊਜ਼ੀਲੈਂਡ ਵਸਨੀਕਾਂ ਦੇ ਮੁਕਾਬਲੇ ਉਹਨਾਂ ਨਾਲ ਨਸਲਵਾਦ ਜ਼ਿਆਦਾ ਹੈ।

ਸਰਵੇਖਣ ਵਿਚ ਹਿੱਸਾ ਲੈਣ ਵਾਲੇ 1,083 ਲੋਕਾਂ ਵਿਚੋਂ ਅੱਧੇ ਤੋਂ ਵੱਧ (52 ਫੀਸਦੀ) ਦਾ ਕਹਿਣਾ ਹੈ ਕਿ ਨਸਲਵਾਦ ਪਹਿਲਾਂ ਵਰਗਾ ਹੀ ਹੈ ਅਤੇ 7 ਫੀਸਦੀ ਦਾ ਕਹਿਣਾ ਹੈ ਕਿ ਇਹ ਘੱਟ ਹੋਇਆ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਏਸ਼ੀਆਈ ਲੋਕਾਂ ਦੇ ਪ੍ਰਤੀ ਨਫਰਤ ਦੀ ਭਾਵਨਾ ਵਧੀ ਹੈ। ਨਾਲ ਹੀ ਨਸਲੀ ਘੱਟ ਗਿਣਤੀਆਂ 'ਤੇ ਇਸ ਬੀਮਾਰੀ ਦਾ ਕਾਫੀ ਅਸਰ ਪਿਆ ਹੈ ਅਤੇ ਕਈ ਲੋਕਾਂ ਦੀ ਮੌਤ ਹੋਈ ਹੈ। ਘੱਟ ਗਿਣਤੀਆਂ ਨਸਲੀ ਸਮੂਹਾਂ ਵਿਚ ਮੌਤ ਦਰ ਬ੍ਰਿਟੇਨ ਵਿਚ ਗੋਰੀ ਆਬਾਦੀ ਦੇ ਮੁਕਾਬਲੇ ਦੋ ਜਾਂ ਉਸ ਨਾਲੋਂ ਜ਼ਿਆਦਾ ਗੁਣਾ ਵੱਧ ਹੈ। 

ਪੜ੍ਹੋ ਇਹ ਅਹਿਮ ਖਬਰ - ਹੁਣ UAE 'ਚ ਵੀ 12 ਤੋਂ 15 ਸਾਲ ਦੇ ਬੱਚਿਆਂ ਨੂੰ ਲੱਗੇਗੀ Pfizer ਦੀ ਕੋਵਿਡ ਵੈਕਸੀਨ

ਨਿਊਜ਼ੀਲੈਂਡ ਵਿਚ ਮਾਓਰੀ ਅਤੇ ਪੈਸੀਫਿਕ ਲੋਕਾਂ ਦੀ ਕੋਵਿਡ-19 ਕਾਰਨ ਕਰੀਬ ਦੋ ਗੁਣਾ ਵੱਧ ਮੌਤਾਂ ਹੋਈਆਂ ਹਨ। ਹਰ ਪੰਜ ਵਿਚੋਂ ਕਰੀਬ ਦੋ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਦੇਖਿਆ ਹੈ ਕਿ ਲੋਕ ਦੂਜੇ ਲੋਕਾਂ ਨੂੰ ਉਹ ਕਿਵੇਂ ਦਿਸਦੇ ਜਾਂ ਕਿਵੇਂ ਅੰਗਰੇਜ਼ੀ ਬੋਲਦੇ ਹਨ ਇਸ ਕਾਰਨ ਵਿਤਕਰਾ ਕਰਦੇ ਹਨ। ਕਰੀਬ ਇਕ ਚੌਥਾਈ ਲੋਕਾਂ ਨੇ ਆਪਣੀ ਜਾਤੀ ਕਾਰਨ ਵਿਤਕਰੇ ਦਾ ਅਨੁਭਵ ਸਾਂਝਾ ਕੀਤਾ, ਜਿਸ ਵਿਚ ਸਰਕਾਰੀ ਵਿਭਾਗਾ, ਕਾਰਜ ਸਥਲਾਂ ਅਤੇ ਸਿਹਤ ਦੇਖਭਾਲ ਸੇਵਾਵਾਂ ਲੈਂਦੇ ਸਮੇਂ ਹੋਇਆ ਵਿਤਕਰਾ ਸ਼ਾਮਲ ਹੈ। ਏਸ਼ੀਆਈ ਮੂਲ ਦੇ ਲੋਕਾਂ ਨੇ ਨੌਕਰੀ ਲਈ ਅਰਜ਼ੀ ਦੇਣ ਸਮੇਂ, ਕਾਰਜ ਸਥਲ 'ਤੇ ਅਤੇ ਖਰੀਦਾਰੀ ਲਈ ਜਾਂਦੇ ਜਾਂ ਰੈਸਟੋਰੈਂਟ ਜਾਂਦੇ ਸਮੇਂ ਜ਼ਿਆਦਾ ਵਿਤਕਰੇ ਦਾ ਸਾਹਮਣਾ ਕੀਤਾ।

ਨੋਟ- ਨਿਊਜ਼ੀਲੈਂਡ 'ਚ ਮਹਾਮਾਰੀ ਦੌਰਾਨ ਵਧਿਆ 'ਵਿਤਕਰਾ ਅਤੇ ਨਸਲਵਾਦ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News