ਹੁਣ ਨਿਊਜ਼ੀਲੈਂਡ ਤੇ ਸਿੰਗਾਪੁਰ ਵੀ ਚੀਨ ਤੋਂ ਵਾਪਸ ਲਿਆਉਣਗੇ ਨਾਗਰਿਕ

01/30/2020 1:40:07 PM

ਵੈਲਿੰਗਟਨ/ਬੀਜਿੰਗ (ਭਾਸ਼ਾ): ਨਿਊਜ਼ੀਲੈਂਡ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਵੁਹਾਨ ਤੋਂ ਵਾਪਸ ਲਿਆਉਣ ਲਈ ਏਅਰ ਨਿਊਜ਼ੀਲੈਂਡ ਦਾ ਇਕ ਜਹਾਜ਼ ਭੇਜਣ ਵਾਲੀ ਹੈ। ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨੇ ਕਿਹਾ ਕਿ ਜਹਾਜ਼ ਜ਼ਰੀਏ 300 ਯਾਤਰੀ ਲਿਆਂਦੇ ਜਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਨਾਲ ਚਾਲੂ ਲੋੜਾਂ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਜਹਾਜ਼ ਨੂੰ ਲੈ ਕੇ ਚੀਨ ਤੋਂ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਹੈ। 

ਉਹਨਾਂ ਨੇ ਕਿਹਾ ਕਿ ਬਚੀਆਂ ਹੋਈਆਂ ਸੀਟਾਂ ਆਸਟ੍ਰੇਲੀਆ ਜਾਂ ਪ੍ਰਸ਼ਾਂਤ ਟਾਪੂ ਦੇਸ਼ਾਂ ਦੇ ਨਾਗਰਿਕਾਂ ਨੂੰ ਉਪਲਬਧ ਕਰਵਾਈਆਂ ਜਾਣਗੀਆਂ। ਨਿਊਜ਼ੀਲੈਂਡ ਦੇ ਅਧਿਕਾਰੀ ਆਉਣ ਵਾਲੇ ਯਾਤਰੀਆਂ ਨੂੰ ਅਗਲੇ ਦੋ ਹਫਤਿਆਂ ਤੱਕ ਵੱਖਰੇ ਰੱਖਣ ਦੀ ਵਿਵਸਥਾ ਕਰ ਰਹੇ ਹਨ। ਸਿੰਗਾਪੁਰ ਨੇ ਕਿਹਾ ਕਿ ਉਹ ਵੀਰਵਾਰ ਨੂੰ ਆਪਣੇ 92 ਨਾਗਰਿਕਾਂ ਨੂੰ ਵੁਹਾਨ ਤੋਂ ਵਾਪਸ ਲਿਆਏਗਾ। ਉੱਧਰ ਚੀਨ ਵਿਚ ਕੋਰੋਨਾਵਾਇਰਸ ਦਾ ਕਹਿਰ ਗੰਭੀਰ ਰੂਪ ਲੈਂਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਤੱਕ 170 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 7,711 ਪੀੜਤ ਦੱਸੇ ਜਾ ਰਹੇ ਹਨ।


Vandana

Content Editor

Related News