ਨਿਊਜ਼ੀਲੈਂਡ ਫੌਜ ਨੇ ਜਵਾਲਾਮੁਖੀ ਸਥਲ ਤੋਂ 6 ਲਾਸ਼ਾਂ ਕੱਢੀਆਂ ਬਾਹਰ

12/13/2019 10:47:56 AM

ਵੈਲਿੰਗਟਨ (ਭਾਸ਼ਾ) ਨਿਊਜ਼ੀਲੈਂਡ ਦੀ ਫੌਜ ਨੇ ਵ੍ਹਾਈਟ ਟਾਪੂ 'ਤੇ ਸੰਵੇਦਨਸ਼ੀਲ ਜਵਾਲਾਮੁਖੀ ਨੇੜਿਓਂ ਸ਼ੁੱਕਰਵਾਰ ਨੂੰ 6 ਲਾਸ਼ਾਂ ਬਾਹਰ ਕੱਢੀਆਂ। ਇਹ ਮੁਹਿੰਮ ਅਜਿਹ ਸਮੇਂ ਵਿਚ ਚਲਾਈ ਗਈ ਜਦੋਂ ਉੱਥੇ ਕਿਸੇ ਵੀ ਸਮੇਂ ਦੁਬਾਰਾ ਜਵਾਲਾਮੁਖੀ ਧਮਾਕਾ ਹੋ ਸਕਦਾ ਹੈ। ਇਸ ਮੁਹਿੰਮ ਵਿਚ ਫੌਜ ਦੇ ਦੋ ਹੈਲੀਕਾਪਟਰਾਂ ਦੀ ਮਦਦ ਲਈ ਗਈ ਜੋ ਵਾਕਾਟੇਨ ਹਵਾਈਅੱਡੇ ਤੋਂ ਰਵਾਨਾ ਹੋ ਕੇ ਘਟਨਾਸਥਲ 'ਤੇ ਉਤਰੇ ਜਿੱਥੇ ਬੀਤੇ ਸੋਮਵਾਰ ਨੂੰ ਜਵਾਲਾਮੁਖੀ ਫੱਟਣ ਨਾਲ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।

ਇਕ ਦਲ ਨੂੰ ਇਸ ਟਾਪੂ ਦੇ ਸਭ ਤੋਂ ਸੰਵੇਦਨਸ਼ੀਲ ਖੇਤਰ ਵਿਚ 8 ਲੋਕਾਂ ਦੀਆਂ ਲਾਸ਼ਾਂ ਲਿਆਉਣ ਲਈ ਭੇਜਿਆ ਗਿਆ ਜੋ ਜਵਾਲਾਮੁਖੀ ਦੇ ਨੇੜੇ ਪਈਆਂ ਸਨ। 5 ਘੰਟੇ ਤੋਂ ਵੀ ਜ਼ਿਆਦਾ ਸਮੇਂ ਦੇ ਬਾਅਦ ਪੁਲਸ ਨੇ ਦੱਸਿਆ ਕਿ ਉਹ 6 ਲਾਸ਼ਾਂ ਨੂੰ ਸਫਲਤਾਪੂਰਵਕ ਲਿਆ ਪਾਏ ਹਨ। ਇਸ ਘਟਨਾ ਵਿਚ ਮਾਰੇ ਗਏ ਕਈ ਸੈਲਾਨੀ ਆਸਟ੍ਰੇਲੀਆ ਦੇ ਸਨ। 

ਜਵਾਲਾਮੁਖੀ ਵਿਚ 24 ਘੰਟੇ ਦੇ ਅੰਦਰ ਧਮਾਕਾ ਹੋਣ ਦੀ ਸੰਭਾਵਨਾ 60 ਫੀਸਦੀ ਸੀ ਪਰ ਫਿਰ ਵੀ ਮੁਹਿੰਮ ਚਲਾਈ ਗਈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਇਹ ਮੁਹਿੰਮ ਇਸ ਲਈ ਚਲਾਈ ਗਈ ਤਾਂ ਜੋ ਸੋਗ ਵਿਚ ਡੁੱਬੇ ਪਰਿਵਾਰਾਂ ਦੇ ਅਜ਼ੀਜ਼ਾਂ ਦੀਆਂ ਲਾਸ਼ਾਂ ਲਿਆਈਆਂ ਜਾ ਸਕਣ।


Vandana

Content Editor

Related News