ਨਿਊਯਾਰਕ 'ਚ ਹੁਣ ਦੀਵਾਲੀ 'ਤੇ ਸਕੂਲਾਂ 'ਚ ਹੋਵੇਗੀ ਛੁੱਟੀ, ਭਾਰਤੀਆਂ 'ਚ ਖ਼ੁਸ਼ੀ ਦੀ ਲਹਿਰ

Tuesday, Jun 27, 2023 - 10:30 AM (IST)

ਨਿਊਯਾਰਕ 'ਚ ਹੁਣ ਦੀਵਾਲੀ 'ਤੇ ਸਕੂਲਾਂ 'ਚ ਹੋਵੇਗੀ ਛੁੱਟੀ, ਭਾਰਤੀਆਂ 'ਚ ਖ਼ੁਸ਼ੀ ਦੀ ਲਹਿਰ

ਨਿਊਯਾਰਕ/ਅਮਰੀਕਾ (ਭਾਸ਼ਾ)- ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਨਿਊਯਾਰਕ ਸ਼ਹਿਰ ਦੇ ਸਕੂਲਾਂ ਵਿੱਚ ਛੁੱਟੀ ਰਹੇਗੀ। ਇਹ ਐਲਾਨ ਕਰਦਿਆਂ ਅਧਿਕਾਰੀਆਂ ਨੇ ਇਸ ਨੂੰ ਭਾਰਤੀ ਭਾਈਚਾਰੇ ਸਮੇਤ ਸ਼ਹਿਰ ਵਾਸੀਆਂ ਦੀ ‘ਜਿੱਤ’ ਦੱਸਿਆ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਟੇਟ ਹਾਊਸ ਅਤੇ ਸਟੇਟ ਸੈਨੇਟ ਨੇ ਨਿਊਯਾਰਕ ਸਿਟੀ ਦੇ ਪਬਲਿਕ ਸਕੂਲਾਂ ਵਿਚ ਦੀਵਾਲੀ 'ਤੇ ਛੁੱਟੀ ਦੇਣ ਸਬੰਧੀ ਬਿੱਲ ਨੂੰ ਪਾਸ ਕਰ ਦਿੱਤਾ ਹੈ। ਸੋਮਵਾਰ ਨੂੰ ਸਿਟੀ ਹਾਲ ਤੋਂ ਇੱਕ ਵਿਸ਼ੇਸ਼ ਘੋਸ਼ਣਾ ਵਿੱਚ ਉਨ੍ਹਾਂ ਕਿਹਾ, 'ਸਾਨੂੰ ਭਰੋਸਾ ਹੈ ਕਿ ਰਾਜਪਾਲ ਇਸ ਬਿੱਲ 'ਤੇ ਦਸਤਖ਼ਤ ਕਰਕੇ ਇਸ ਨੂੰ ਕਾਨੂੰਨ ਦਾ ਰੂਪ ਦੇਣਗੇ।'

ਇਹ ਵੀ ਪੜ੍ਹੋ: ਪਾਕਿ 'ਚ ਕਹਿਰ ਬਣ ਕੇ ਵਰ੍ਹ ਰਿਹੈ ਮੀਂਹ, 23 ਲੋਕਾਂ ਦੀ ਮੌਤ, ਜਲਮਗਨ ਹੋਈਆਂ ਸੜਕਾਂ (ਵੇਖੋ ਤਸਵੀਰਾਂ)

PunjabKesari

ਐਡਮਜ਼ ਨੇ ਕਿਹਾ, 'ਇਹ ਇਕ ਜਿੱਤ ਹੈ... ਸਿਰਫ਼ ਭਾਰਤੀ ਭਾਈਚਾਰੇ ਦੀਆਂ ਔਰਤਾਂ ਅਤੇ ਮਰਦਾਂ ਅਤੇ ਦੀਵਾਲੀ ਮਨਾਉਣ ਵਾਲੇ ਸਾਰੇ ਭਾਈਚਾਰਿਆਂ ਦੀ ਨਹੀਂ, ਸਗੋਂ ਇਹ ਨਿਊਯਾਰਕ ਦੀ ਜਿੱਤ ਹੈ।' ਇਸ ਸਾਲ ਤੋਂ ਨਿਊਯਾਰਕ ਸ਼ਹਿਰ ਦੇ ਪਲਬਿਕ ਸਕੂਲਾਂ ਵਿਚ ਦੀਵਾਨੀ ਦੀ ਛੁੱਟੀ ਰਹੇਗੀ। ਨਿਊਯਾਰਕ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਮੈਂਬਰ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੱਖਣੀ ਏਸ਼ੀਆਈ ਅਤੇ ਇੰਡੋ-ਕੈਰੇਬੀਅਨ ਭਾਈਚਾਰੇ ਨੇ ਇਸ ਪਲ ਲਈ ਸੰਘਰਸ਼ ਕੀਤਾ ਹੈ। ਜੈਨੀਫਰ ਨਿਊਯਾਰਕ ਸਟੇਟ ਹਾਊਸ ਆਫ ਰਿਪ੍ਰਜ਼ੈਂਟੇਟਿਵ ਲਈ ਚੁਣੀ ਗਈ ਪਹਿਲੀ ਭਾਰਤੀ-ਅਮਰੀਕੀ ਔਰਤ ਹੈ। ਉਨ੍ਹਾਂ ਕਿਹਾ, “ਅੱਜ, ਮੇਅਰ ਅਤੇ ਮੈਨੂੰ ਪੂਰੀ ਦੁਨੀਆ ਦੇ ਸਾਹਮਣੇ ਖੜੇ ਹੋ ਕੇ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਹੁਣ ਤੋਂ ਦੀਵਾਨੀ 'ਤੇ ਨਿਊਯਾਰਕ ਸ਼ਹਿਰ ਦੇ ਸਕੂਲਾਂ ਵਿੱਚ ਹਮੇਸ਼ਾ ਛੁੱਟੀ ਰਹੇਗੀ।'

ਇਹ ਵੀ ਪੜ੍ਹੋ: ਕੈਨੇਡਾ ’ਚ ਮਕਾਨ ਖ਼ਰੀਦਣ ਵਾਲਿਆਂ ’ਤੇ ਸੰਕਟ, 40 ਫ਼ੀਸਦੀ ਵੱਧ ਸਕਦੀ ਹੈ EMI

ਜੈਨੀਫਰ ਨੇ ਕਿਹਾ ਕਿ ਦੀਵਾਲੀ ਦੀ ਛੁੱਟੀ ਨੂੰ ਕਾਨੂੰਨ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕਮਿਊਨਿਟੀ ਅਤੇ ਪ੍ਰਵਾਸੀ ਨੇਤਾਵਾਂ ਦੇ ਨਾਲ-ਨਾਲ ਸ਼ਹਿਰ ਦੇ ਅਧਿਕਾਰੀਆਂ ਅਤੇ ਸੰਸਦ ਮੈਂਬਰਾਂ ਵਿਚਕਾਰ ਐਡਮਜ਼ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਲਗਾਤਾਰ ਬਦਲ ਰਿਹਾ ਹੈ ਅਤੇ ਦੁਨੀਆ ਭਰ ਦੇ ਭਾਈਚਾਰਿਆਂ ਦਾ ਸੁਆਗਤ ਕਰ ਰਿਹਾ ਹੈ। ਨਿਊਯਾਰਕ ਸਿਟੀ ਸਕੂਲ ਦੇ ਚਾਂਸਲਰ ਡੇਵਿਡ ਬੈਂਕਸ ਨੇ ਕਿਹਾ ਕਿ ਸ਼ਹਿਰ ਦੇ ਸਕੂਲੀ ਬੱਚਿਆਂ ਲਈ ਦੀਵਾਲੀ ਦੀ ਛੁੱਟੀ ਦਾ ਐਲਾਨ ਕਰਨਾ, 'ਦੀਵਾਲੀ 'ਤੇ ਸਕੂਲਾਂ ਨੂੰ ਬੰਦ ਰੱਖਣ ਨਾਲੋਂ ਜ਼ਿਆਦਾ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਅਸੀਂ ਆਪਣੀ ਸੋਚ ਦਾ ਦਾਇਰਾ ਵਧਾ ਰਹੇ ਹਾਂ, ਕਿਉਂਕਿ ਅਸੀਂ ਉਨ੍ਹਾਂ ਨੂੰ ਦੀਵਾਲੀ ਅਤੇ ਉਸ ਦੇ ਇਤਿਹਾਸ ਬਾਰੇ ਦੱਸਣ ਜਾ ਰਹੇ ਹਾਂ।' ਬੈਂਕਸ ਨੇ ਕਿਹਾ, 'ਮੈਂ ਉਨ੍ਹਾਂ ਸਾਰੇ ਬੱਚਿਆਂ, ਪਰਿਵਾਰਾਂ ਅਤੇ ਨਿਊਯਾਰਕ ਸ਼ਹਿਰ ਦੇ ਆਲੇ-ਦੁਆਲੇ ਦੇ ਭਾਈਚਾਰਿਆਂ ਲਈ ਖ਼ੁਸ਼ ਹਾਂ, ਜੋ ਇਸ ਤਿਉਹਾਰ ਦੀ ਵਿਰਾਸਤ ਅਤੇ ਇਤਿਹਾਸ ਬਾਰੇ ਹੋਰ ਜਾਣ ਸਕਣਗੇ।'

ਇਹ ਵੀ ਪੜ੍ਹੋ: ਪੰਜਾਬ ’ਚ ਮਾਨਸੂਨ ਨੇ ਦਿੱਤੀ ਦਸਤਕ, ਡਿੱਗਿਆ ਪਾਰਾ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ ਅਪਡੇਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


 


author

cherry

Content Editor

Related News