ਨਿਊਯਾਰਕ ਦੇ ਸਕੂਲਾਂ ''ਚ ਹੋਵੇਗੀ ਹਫ਼ਤਾਵਾਰੀ ਕੋਵਿਡ-19 ਟੈਸਟਾਂ ਦੀ ਸ਼ੁਰੂਆਤ
Wednesday, Sep 22, 2021 - 02:16 AM (IST)
ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)-ਨਿਊਯਾਰਕ 'ਚ ਦੇਸ਼ ਦੇ ਸਭ ਤੋਂ ਵੱਡੇ ਸਕੂਲੀ ਡਿਸਟ੍ਰਿਕਟ 'ਚ ਬਿਨਾਂ ਕੋਰੋਨਾ ਟੀਕਾਕਰਨ ਵਾਲੇ ਵਿਦਿਆਰਥੀਆਂ ਦੀ ਹਫਤਾਵਾਰੀ ਰੈਂਡਮ ਕੋਵਿਡ -19 ਟੈਸਟ ਜਾਂਚ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਕਲਾਸਰੂਮਾਂ 'ਚ ਵਾਇਰਸ ਦੀ ਲਾਗ ਨੂੰ ਘੱਟ ਕੀਤਾ ਜਾ ਸਕੇ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲੇਸੀਓ ਨੇ ਸੋਮਵਾਰ ਨੂੰ ਇਸ ਯੋਜਨਾ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ :ਵਰਜੀਨੀਆ ਹਾਈ ਸਕੂਲ 'ਚ ਹੋਈ ਗੋਲੀਬਾਰੀ ਨਾਲ 2 ਵਿਦਿਆਰਥੀ ਹੋਏ ਜ਼ਖਮੀ
ਇਸ ਤੋਂ ਪਹਿਲਾਂ ਸ਼ਹਿਰ ਦੇ ਅਧਿਆਪਕਾਂ ਦੀ ਯੂਨੀਅਨ ਨੇ ਡੀ ਬਲਾਸੀਓ ਨੂੰ ਇੱਕ ਪੱਤਰ ਭੇਜ ਕੇ ਸੂਕਲ ਡਿਸਟ੍ਰਿਕਟ 'ਚ ਹਫਤਾਵਾਰੀ ਟੈਸਟਿੰਗ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਮੇਅਰ ਨੇ ਸਕੂਲਾਂ ਲਈ ਕੁਆਰੰਟੀਨ ਨਿਯਮਾਂ 'ਚ ਬਦਲਾਅ ਦਾ ਵੀ ਐਲਾਨ ਕੀਤਾ ਹੈ। ਡੀ ਬਲੇਸੀਓ ਅਨੁਸਾਰ ਇਹ ਤਬਦੀਲੀਆਂ ਅਮਰੀਕੀ ਏਜੰਸੀ ਸੀ.ਡੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੀਆਂ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਫਲੂ ਮਹਾਮਾਰੀ ਦੀਆਂ ਮੌਤਾਂ ਨਾਲੋਂ ਵਧੀ
ਨਿਊਯਾਰਕ ਪ੍ਰਸ਼ਾਸਨ ਅਨੁਸਾਰ ਨਵੇਂ ਨਿਯਮ 27 ਸਤੰਬਰ ਤੋਂ ਲਾਗੂ ਹੋਣਗੇ। ਇਹ ਦਿਨ ਸ਼ਹਿਰ ਦੇ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਸਟਾਫ ਲਈ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਲੈਣ ਦੀ ਵੀ ਅੰਤਮ ਤਾਰੀਖ ਹੈ। ਯੂਨਾਈਟਿਡ ਫੈਡਰੇਸ਼ਨ ਆਫ ਟੀਚਰਜ਼, ਜੋ ਕਿ ਲਗਭਗ 75,000 ਨਿਊਯਾਰਕ ਸਿਟੀ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਹੈ, ਨੇ ਮੇਅਰ ਦੇ ਹਫਤਾਵਾਰੀ ਟੈਸਟਿੰਗ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।