ਕੋਵਿਡ-19: ਨਿਊਯਾਰਕ ''ਚ ਕਈ ਹਫਤਿਆਂ ਬਾਅਦ ਘੱਟ ਹੋਈ ਮੌਤਾਂ ਦੀ ਗਿਣਤੀ

05/24/2020 7:26:51 PM

ਅਲਬਾਨੀ (ਅਮਰੀਕਾ)(ਏਪੀ)- ਅਮਰੀਕਾ ਦੇ ਨਿਊਯਾਰਕ ਸੂਬੇ ਵਿਚ ਕਈ ਹਫਤਿਆਂ ਬਾਅਦ ਸ਼ਨੀਵਾਰ ਨੂੰ ਇਕ ਦਿਨ ਵਿਚ ਕੋਰੋਨਾ ਵਾਇਰਸ ਕਾਰਣ ਘੱਟ ਮੌਤਾਂ ਹੋਈਆਂ ਹਨ। ਸੂਬੇ ਦੇ ਗਵਰਨਰ ਐਂਡ੍ਰਿਊ ਕੁਓਮੋ ਨੇ ਇਸ ਨੂੰ ਮਹੱਤਵਪੂਰਨ ਉਪਲੱਬਧੀ ਕਰਾਰ ਦਿੱਤਾ ਹੈ। ਸ਼ਨੀਵਾਰ ਨੂੰ ਮੌਤ ਦੇ 84 ਮਾਮਲੇ ਸਾਹਮਣੇ ਆਏ ਜਦਕਿ 8 ਅਪ੍ਰੈਲ ਨੂੰ ਮ੍ਰਿਤਕਾਂ ਦੀ ਗਿਣਤੀ 799 ਦਰਜ ਕੀਤੀ ਗਈ ਸੀ। 

ਕੁਓਮੋ ਨੇ ਕਿਹਾ ਕਿ ਸੂਬੇ ਵਿਚ ਇਕ ਦਿਨ ਵਿਚ ਮ੍ਰਿਤਕਾਂ ਦੀ ਗਿਣਤੀ ਨੂੰ ਘੱਟ ਕਰਕੇ 100 ਤੋਂ ਹੇਠਾਂ ਲਿਆਉਣਾ ਕੁਝ ਹਫਤੇ ਪਹਿਲਾਂ ਨਾਮੁਮਕਿਨ ਲੱਗ ਰਿਹਾ ਸੀ। ਉਨ੍ਹਾਂ ਕਿਹਾ ਕਿ ਮੇਰੇ ਦਿਮਾਗ ਵਿਚ ਹਮੇਸ਼ਾ ਤੋਂ ਇਕ ਦਿਨ ਵਿਚ ਮ੍ਰਿਤਕਾਂ ਦੀ ਗਿਣਤੀ 100 ਤੋਂ ਹੇਠਾਂ ਲਿਆਉਣ ਦੀ ਗੱਲ ਚੱਲ ਰਹੀ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਸੱਚੀ ਵਿਕਾਸ ਕਰ ਰਹੇ ਹਾਂ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਕੇਂਦਰ ਨਿਊਯਾਰਕ ਸੂਬੇ ਵਿਚ ਮਰੀਜ਼ਾਂ ਦੇ ਹਸਪਤਾਲ ਦਾਖਲ ਹੋਣ ਦੇ ਮਾਮਲਿਆਂ ਵਿਚ ਵੀ ਭਾਰੀ ਗਿਰਾਵਟ ਆਈ ਹੈ। 


Baljit Singh

Content Editor

Related News