ਕੋਰੋਨਾ ਖ਼ਿਲਾਫ਼ ਜੰਗ ''ਚ ਨਿਊਯਾਰਕ ਮੇਅਰ ਨੇ ਭਾਰਤ ਨੂੰ ਮੈਡੀਕਲ ਸਪਲਾਈ ਦੇਣ ਦਾ ਕੀਤਾ ਐਲਾਨ

05/17/2021 4:11:22 PM

ਨਿਊਯਾਰਕ (ਬਿਊਰੋ): ਅਮਰੀਕਾ ਵਿਖੇ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਭਾਰਤ ਲਈ ਮੁਸ਼ਕਲ ਸਮੇਂ ਵਿਚ ਮਦਦ ਲਈ ਅੱਗੇ ਆਏ ਹਨ। ਮੇਅਰ ਨੇ ਘੋਸ਼ਣਾ ਕੀਤੀ ਹੈ ਕਿ ਸ਼ਹਿਰ ਦੇਸ਼ ਨੂੰ ਲੋੜੀਂਦੀ ਮੈਡੀਕਲ ਸਪਲਾਈ ਭੇਜੇਗਾ ਕਿਉਂਕਿ ਇਹ ਇਕ ਜਾਨਲੇਵਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾਹੈ। ਬਲਾਸੀਓ ਨੇ ਇਕ ਬਿਆਨ ਵਿਚ ਕਿਹਾ ਕਿ ਐੱਨ.ਵਾਈ.ਸੀ. ਮਤਲਬ ਨਿਊਯਾਰਕ ਦਾ ਭੰਡਾਰ ਭਾਰਤ ਲਈ ਕੋਵਿਡ-19 ਪਰੀਖਣ ਕਿੱਟਾਂ, ਸਵੈਬ, ਵੈਂਟੀਲੇਟਰ, BiPAP ਮਸ਼ੀਨ, ਪਲਸ ਆਕਸੀਮੀਟਰ ਅਤੇ ਹੋਰ ਮੈਡੀਕਲ ਸਪਲਾਈ ਉਪਲਬਧ ਕਰਾਉਣ ਦੇ ਮਾਮਲੇ ਨੂੰ ਦੇਖੇਗਾ। 

ੜ੍ਹੋ ਇਹ ਅਹਿਮ ਖਬਰ- ਕੋਵਿਡ-19 : ਅਮਰੀਕਾ ਤੋਂ 100 ਤੋਂ ਵੱਧ ਨਰਸਾਂ ਸੇਵਾਵਾਂ ਦੇਣ ਲਈ ਪਹੁੰਚ ਰਹੀਆਂ ਨੇ ਭਾਰਤ

ਐੱਨ.ਵਾਈ.ਸੀ. ਮੇਅਰ ਨੇ ਕਿਹਾ,''ਇਕ ਸਾਲ ਪਹਿਲਾਂ ਨਿਊਯਾਰਕ ਸ਼ਹਿਰ ਗਲੋਬਲ ਮਹਾਮਾਰੀ ਦਾ ਕੇਂਦਰ ਸੀ।'' ਹੁਣ ਸਾਡੀ ਵਾਰੀ ਹੈ ਕਿ ਅਸੀਂ ਸੰਕਟ ਦੀ ਇਸ ਘੜੀ ਵਿਚ ਭਾਰਤ ਦੀ ਮਦਦ ਕਰੀਏ। ਅਸੀਂ ਭਾਰਤ ਨੂੰ ਮਹੱਤਵਪੂਰਨ ਮੈਡੀਕਲ ਉਪਕਰਨ ਭੇਜ ਰਹੇ ਹਾਂ। ਸਪੱਸ਼ਟ ਸੰਦੇਸ਼ ਹੈ ਕਿ ਕੋਈ ਵੀ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਇਕੱਲਾ ਨਹੀਂ ਹੈ। ਅਸੀਂ ਸਾਰੇ ਮਿਲ ਕੇ ਜੀਵਨ ਬਚਾ ਸਕਦੇ ਹਾਂ ਅਤੇ ਮਹਾਮਾਰੀ ਨੂੰ ਹਰਾ ਸਕਦੇ ਹਾਂ। ਮੇਅਰ ਦੀ ਦਰਿਆਦਿਲੀ 'ਤੇ ਭਾਰਤ ਦੇ ਕੌਂਸਲੇਟ ਜਨਰਲ ਰਣਧੀਰ ਜਾਯੇਸਵਾਲ ਨੇ ਡੀ ਬਲਾਸੀਓ ਦੇ ਫ਼ੈਸਲੇ 'ਤੇ ਆਪਣਾ ਧੰਨਵਾਦ ਪ੍ਰਗਟ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਸ਼ੁਰੂ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ, ਬਾਰਡਰ ਵੀ ਖੋਲ੍ਹੇ

ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਨਿਊਯਾਰਕ ਸ਼ਹਿਰ ਵੱਲੋਂ ਭੇਜੇ ਉਦਾਰ ਤੋਹਫੇ ਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ। ਭੇਜੀ ਜਾ ਰਹੀ ਸਪਲਾਈ ਅਮਰੀਕੀ ਸਰਕਾਰ ਵੱਲੋਂ ਭਾਰਤ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਮਜ਼ਬੂਤ ਮਦਦ ਵਿਚ ਹੋਰ ਵਾਧਾ ਕਰੇਗੀ। ਇਸ ਮਹਾਨ ਸ਼ਹਿਰ ਨੇ ਜਿਹੜੀ ਹਮਦਰਦੀ ਦਿਖਾਈ ਹੈ ਉਹ ਕਾਬਿਲੇ ਤਾਰੀਫ਼ ਹੈ। ਪਿਛਲੇ ਮਹੀਨੇ ਸੰਯੁਕਤ ਰਾਜ ਅਮਰੀਕਾ ਨੇ ਭਾਰਤ ਨੂੰ ਮੈਡੀਕਲ ਸਪਲਾਈ ਦਾ ਪਹਿਲਾ ਸ਼ਿਪਮੈਂਟ ਦਿੱਤਾ, ਜਿਸ ਵਿਚ ਰੈਗੁਲੇਟਰਾਂ ਦੇ ਨਾਲ 423 ਆਕਸੀਜਨ ਸਿਲੰਡਰ, 210 ਪਲਸ ਆਕਸੀਮੀਟਰ, 184000 ਐਬਟ ਰੈਪਿਡ ਡਾਇਗਲੋਸਟਿਕ ਟੈਸਟ ਕਿੱਟ ਅਤੇ 840000 ਐੱਨ-95 ਫੇਸ ਮਾਸਕ ਸ਼ਾਮਲ ਸਨ। ਜਦਕਿ ਉਸੇ ਦਿਨ ਦੂਜੇ ਸ਼ਿਪਮੈਂਟ ਵਿਚ ਅਮਰੀਕਾ ਨੇ ਦੇਸ਼ ਵਿਚ ਮਦਦ ਲਈ 17 ਐੱਚ ਸਾਈਜ਼ (ਵੱਡੇ) ਆਕਸੀਜਨ ਸਿਲੰਡਰ ਅਤੇ 7 ਲੱਖ ਏਬਾਟ ਰੈਪਿਡ ਡਾਇਗਨੋਸਟਿਕ ਟੈਸਟ ਕਿੱਟਾਂ ਦਿੱਤੀਆਂ।


Vandana

Content Editor

Related News