ਨਿਊਯਾਰਕ ਤੇ ਨਿਊਜਰਸੀ ''ਚ ਮ੍ਰਿਤਕਾਂ ਦੀ ਗਿਣਤੀ ਘਟਣ ਨਾਲ ਅਮਰੀਕਾ ਵਿਚ ਸੁਧਾਰ ਦੇ ਸੰਕੇਤ

Tuesday, Apr 28, 2020 - 02:52 PM (IST)

ਨਿਊਯਾਰਕ ਤੇ ਨਿਊਜਰਸੀ ''ਚ ਮ੍ਰਿਤਕਾਂ ਦੀ ਗਿਣਤੀ ਘਟਣ ਨਾਲ ਅਮਰੀਕਾ ਵਿਚ ਸੁਧਾਰ ਦੇ ਸੰਕੇਤ

ਨਿਊਯਾਰਕ- ਨਿਊਯਾਰਕ ਵਿਚ ਕੋਰੋਨਾ ਵਾਇਰਸ ਦੇ ਚੱਲਦਿਆਂ ਸੋਮਵਾਰ ਨੂੰ ਕੁੱਲ 337 ਲੋਕਾਂ ਦੀ ਮੌਤ ਹੋਈ। ਗਵਰਨਰ ਐਂਡਰੀਊ ਕਿਓਮੋ ਨੇ ਮ੍ਰਿਤਕਾਂ ਦੀ ਗਿਣਤੀ ਦੀ ਜਾਣਕਾਰੀ ਦਿੱਤੀ। ਅਮਰੀਕਾ ਵਿਚ ਕੋਵਿਡ-19 ਦੇ ਕੇਂਦਰ ਰਹੇ ਸੂਬੇ ਨਿਊਯਾਰਕ ਦੇ ਪਿਛਲੇ ਇਕ ਮਹੀਨੇ ਦੇ ਇਤਿਹਾਸ ਵਿਚ ਮ੍ਰਿਤਕਾਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ। ਨਿਊਜਰਸੀ ਦੇ ਗਵਰਨਰ ਫਿਲਿਪ ਮਰਫੀ ਨੇ ਸੋਮਵਾਰ ਨੂੰ ਉੱਥੇ 106 ਮੌਤਾਂ ਹੋਣ ਦੀ ਜਾਣਕਾਰੀ ਦਿੱਤੀ । ਵਾਇਰਸ ਨਾਲ ਲੜਾਈ ਦੀ ਜੰਗ ਵਿਚ ਦੋਹਾਂ ਸੂਬਿਆਂ ਵਿਚ ਸਥਿਤੀ ਠੀਕ ਹੁੰਦਿਆਂ ਹੀ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇਗੀ ਅਤੇ ਅਮਰੀਕਾ ਦੀ ਸਥਿਤੀ ਵਿਚ ਸੁਧਾਰ ਹੋ ਜਾਵੇਗਾ।

ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਕਿਓਮੋ ਨੇ ਕਿਹਾ ਕਿ 15 ਮਈ ਦੇ ਬਾਅਦ, ਜਦ ਨਿਊਯਾਰਕ ਵਿਚ ਬੰਦ ਸਬੰਧੀ ਉਨ੍ਹਾਂ ਦੇ ਹੁਕਮ ਦੀ ਮਿਆਦ ਖਤਮ ਹੋ ਜਾਵੇਗੀ ਤਦ ਸੂਬੇ ਦੇ ਕੁੱਝ ਹਿੱਸੇ ਜੋ ਘੱਟ ਪ੍ਰਭਾਵਿਤ ਹਨ, ਉੱਥੇ ਨਿਰਮਾਣ ਅਤੇ ਉਤਪਾਦਨ ਵਰਗੇ ਘੱਟ ਖਤਰੇ ਵਾਲੇ ਉਦਯੋਗਾਂ ਨੂੰ ਖੋਲ੍ਹਣਾ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ ਨਿਊਯਾਰਕ ਦੇ ਕਈ ਹਿੱਸਿਆਂ ਵਿਚ ਬੰਦ ਨੂੰ ਅੱਗੇ ਵਧਾਇਆ ਜਾਵੇਗਾ। 
ਉਹ ਇਸ ਹਫਤੇ ਇਹ ਫੈਸਲਾ ਕਰਨ ਦੀ ਉਮੀਦ ਕਰ ਰਹੇ ਹਨ ਕਿ ਸ਼ਹਿਰ ਦੇ ਸਕੂਲਾਂ ਨੂੰ ਸਲਾਨਾ ਸੈਸ਼ਨ ਖਤਮ ਹੋਣ ਤੋਂ ਪਹਿਲਾਂ ਫਿਰ ਤੋਂ ਖੋਲ੍ਹਿਆ ਜਾਵੇ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਉਹ ਮਰਫੀ ਅਤੇ ਕੈਨੇਕਟਿਕਟ ਦੇ ਗਵਰਨਰ ਨੇਡ ਲਾਮੰਟ ਨਾਲ ਇਸ 'ਤੇ ਚਰਚਾ ਕਰਨਗੇ। ਮਰਫੀ ਨੇ ਕਿਹਾ ਕਿ ਨਿਊਯਾਰਕ ਅਤੇ ਨਿਊਜਰਸੀ ਵਿਚਕਾਰ ਸਾਥ ਵਧਿਆ। 

ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਹੋਰ ਦੂਜੇ ਸੂਬਿਆਂ ਨੂੰ ਵਿਚ ਇਕੋ ਜਿਹੇ ਕਦਮ ਚੁੱਕੇ ਜਾਂਦੇ ਹਨ ਜਾਂ ਨਹੀਂ ਜਾਵੇਗਾ ਇਸ 'ਤੇ ਵਿਚਾਰ ਹੋਵੇਗਾ। ਖਬਰ ਮੁਤਾਬਕ ਮਰਫੀ ਨੇ ਕਿਹਾ ਕਿ ਸਕੂਲ ਅਤੇ ਕਾਰੋਬਾਰਾਂ ਨੂੰ ਫਿਰ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਉਹ ਦੇਖਣਗੇ ਕਿ ਹਸਪਤਾਲ ਵਿਚ ਭਰਤੀ ਹੋਣ ਤੇ ਇਨਫੈਕਟਡ ਲੋਕਾਂ ਦੀ ਦਰ ਘੱਟ ਹੋਈ ਹੈ ਜਾਂ ਨਹੀਂ ਅਤੇ ਟੈਸਟ ਪ੍ਰਕਿਰਿਆ ਤੇਜ਼ ਹੋਈ ਜਾਂ ਨਹੀਂ।


author

Lalita Mam

Content Editor

Related News