ਨਿਊਯਾਰਕ : ਪਬਲਿਕ ਪਾਰਕ ''ਚ ਅਧਿਆਪਕ ਨੇ ਵਿਦਿਆਰਥੀ ਨਾਲ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ, ਹੋਈ ਗ੍ਰਿਫਤਾਰ
Thursday, Jun 15, 2017 - 10:45 PM (IST)
ਨਿਊਯਾਰਕ— ਨਿਊਯਾਰਕ 'ਚ ਇਕ ਅਧਿਆਪਕ 'ਤੇ ਗੰਭੀਰ ਦੋਸ਼ ਲੱਗੇ ਹਨ। ਅਧਿਆਪਕ 'ਤੇ ਆਪਣੇ ਹੀ ਵਿਦਿਆਰਥੀ ਨਾਲ ਸਬੰਧ ਬਣਾਉਣ ਦਾ ਦੋਸ਼ ਲੱਗਾ ਹੈ। 24 ਸਾਲ ਦੀ ਅਲੈਕਜ਼ੈਂਡਰਾ ਕਲਹਾਨ 'ਤੇ 15 ਸਾਲ ਦੇ ਮਾਨਸਿਕ ਤੌਰ 'ਤੇ ਕਮਜ਼ੋਰ ਵਿਦਿਆਰਥੀ ਨਾਲ ਪਬਲਿਕ ਪਾਰਕ 'ਚ ਸਬੰਧ ਬਣਾਉਣ ਦਾ ਦੋਸ਼ ਲੱਗਾ ਹੈ ਅਤੇ ਇਸ ਦੋਸ਼ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਕੇਲੈਟੇਡੀ ਸਕੂਲ 'ਚ ਕੰਮ ਕਰਨ ਵਾਲੇ ਜਾਨ ਕਾਰਸਨ ਮੁਤਾਬਕ ਦੋਸ਼ੀ ਅਧਿਆਪਕਾ ਨੇ ਪਹਿਲਾਂ ਪੀੜਤ ਵਿਦਿਆਰਥੀ, ਜੋ ਕਿ ਮਾਨਸਿਕ ਤੌਰ 'ਤੇ ਕਮਜ਼ੋਰ ਹੈ ਉਸ ਦੇ ਨਾਲ ਸਬੰਧ ਬਣਾਏ, ਬਾਅਦ 'ਚ ਉਸ ਨੂੰ ਇਸ ਘਟਨਾ ਬਾਰੇ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਦਿੱਤੀ। ਇਕ ਨਿਊਜ਼ ਰਿਪੋਰਟ ਮੁਤਾਬਕ ਘਟਨਾ ਅਪ੍ਰੈਲ 2016 ਦੀ ਹੈ, ਜਿੱਥੇ ਸੈਂਟਰਲ ਪਾਰਕ 'ਚ ਅਧਿਆਪਕਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਕੂਲ ਦੇ ਉਨ੍ਹਾਂ ਦੇ ਸਹਿਯੋਗੀ ਨੇ 15 ਸਾਲ ਦੇ ਉਸ ਬੱਚੇ ਦੇ ਨਾਲ ਅਧਿਆਪਕਾ ਨੂੰ ਦੇਖਿਆ। ਇਸ ਤੋਂ ਬਾਅਦ ਸਕੂਲ ਦੇ ਸਟਾਫ ਨੇ ਤੁਰੰਤ ਪੁਲਸ ਨੂੰ ਸੰਪਰਕ ਕੀਤਾ। ਪੁਲਸ ਨੇ ਮਾਮਲੇ 'ਚ ਜਾਂਚ-ਪੜਤਾਲ ਕਰਕੇ ਤੁਰੰਤ ਸਬੂਤ ਇਕੱਠੇ ਕਰ ਲਏ ਅਤੇ ਮੁਲਜ਼ਮ ਅਧਿਆਪਕਾ ਨੂੰ ਗ੍ਰਿਫਤਾਰ ਕਰ ਲਿਆ। ਸਕੂਲ ਨੇ ਦੱਸਿਆ ਕਿ ਮੁਲਜ਼ਮ ਅਧਿਆਪਕਾ ਪਿਛਲੇ ਇਕ ਸਾਲ ਤੋਂ ਉਨ੍ਹਾਂ ਦੇ ਨਾਲ ਕੰਮ ਕਰ ਰਹੀ ਸੀ। ਇਸ ਮਾਮਲੇ 'ਚ ਮੁਲਜ਼ਮ ਬਣਾਏ ਜਾਣ ਤੋਂ ਬਾਅਦ ਫਰਵਰੀ 2017 'ਚ ਉਨ੍ਹਾਂ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ।
