ਨਿਊਯਾਰਕ ਦੇ ਸਬਵੇਅ ''ਚ ਵਿਦੇਸ਼ੀ ਸੈਲਾਨੀ ਨੂੰ ਪੇਚਕਸ ਮਾਰ ਕੇ ਕੀਤਾ ਜ਼ਖ਼ਮੀ
Tuesday, May 11, 2021 - 10:15 AM (IST)
![ਨਿਊਯਾਰਕ ਦੇ ਸਬਵੇਅ ''ਚ ਵਿਦੇਸ਼ੀ ਸੈਲਾਨੀ ਨੂੰ ਪੇਚਕਸ ਮਾਰ ਕੇ ਕੀਤਾ ਜ਼ਖ਼ਮੀ](https://static.jagbani.com/multimedia/2021_5image_10_15_250376961subway.jpg)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਨਿਊਯਾਰਕ ਦੇ ਸਬਵੇਅ ਵਿਚ ਇਕ ਵਿਅਕਤੀ ਵੱਲੋਂ ਵਿਦੇਸ਼ੀ ਸੈਲਾਨੀ ਨੂੰ ਪੇਚਕਸ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਸ ਹਮਲੇ ਬਾਰੇ ਪੁਲਸ ਵਿਭਾਗ ਨੇ ਦੱਸਿਆ ਕਿ 9 ਮਈ, 2021 ਨੂੰ ਇਕਵਾਡੋਰ ਦੇ ਇਕ ਸੈਲਾਨੀ 'ਤੇ ਇਕ ਵਿਅਕਤੀ ਨੇ ਉਦੋਂ ਪੇਚਕਸ ਨਾਲ ਹਮਲਾ ਕੀਤਾ. ਜਦੋਂ ਉਹ ਟਰੇਨ 'ਚ ਆਪਣੇ ਪਰਿਵਾਰ ਸਮੇਤ ਮੈਨਹੱਟਨ ਜਾ ਰਿਹਾ ਸੀ।
ਪੁਲਸ ਮੁਤਾਬਕ ਇਸ ਹਮਲੇ 'ਚ ਸੈਲਾਨੀ ਨੂੰ ਛਾਤੀ ਅਤੇ ਖੱਬੀ ਬਾਂਹ 'ਤੇ ਸੱਟ ਲੱਗੀ। ਜਦੋਂ ਟਰੇਨ ਸਟੇਸ਼ਨ 'ਤੇ ਪਹੁੰਚੀ, ਤਾਂ ਪੀੜਤ ਦੀ ਪਤਨੀ ਨੇ ਸ਼ੱਕੀ ਵਿਅਕਤੀ ਦੇ ਬਾਰੇ ਟਰਾਂਜ਼ਿਟ ਅਧਿਕਾਰੀਆਂ ਨੂੰ ਦੱਸਿਆ, ਜਿਸ ਉਪਰੰਤ ਪੁਲਸ ਨੇ ਪਲੇਟਫਾਰਮ 'ਤੇ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਨੇ ਹਮਲਾ ਕਰਨ ਦੀ ਗੱਲ ਕਬੂਲ ਕੀਤੀ। ਇਸ ਹਮਲੇ ਵਿਚ ਜ਼ਖ਼ਮੀ ਹੋਏ ਵਿਦੇਸ਼ੀ ਸੈਲਾਨੀ ਨੂੰ ਈ. ਐਮ. ਐਸ. ਵੱਲੋਂ ਬੈਲਿਵਿਊ ਹਸਪਤਾਲ ਲਿਜਾਇਆ ਗਿਆ। ਇਸ ਦੇ ਇਲਾਵਾ ਪੁਲਸ ਅਨੁਸਾਰ ਅਧਿਕਾਰੀਆਂ ਦੁਆਰਾ ਮੌਕੇ ‘ਤੇ ਸ਼ੱਕੀ ਵਿਅਕਤੀ ਦਾ ਹਥਿਆਰ ਬਰਾਮਦ ਕੀਤਾ ਗਿਆ ਹੈ।