ਕੋਰੋਨਾਵਾਇਰਸ ਵਾਲਾ ਰਿਟਾ: ਸਾਰਜੈਂਟ ਨਿਊਯਾਰਕ ''ਚ ਮਿਲਿਆ ਮ੍ਰਿਤਕ

Thursday, Apr 09, 2020 - 03:10 PM (IST)

ਕੋਰੋਨਾਵਾਇਰਸ ਵਾਲਾ ਰਿਟਾ: ਸਾਰਜੈਂਟ ਨਿਊਯਾਰਕ ''ਚ ਮਿਲਿਆ ਮ੍ਰਿਤਕ

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਪੁਲਿਸ ਸੂਤਰਾਂ ਨੇ ਦੱਸਿਆ ਕਿ ਨਿਊਯਾਰਕ ਦਾ ਇੱਕ ਸੇਵਾ ਮੁਕਤ ਐਨ.ਵਾਈ.ਪੀ.ਡੀ ਪੁਲਿਸ ਦਾ ਸਾਰਜੈਂਟ ਸੜਕ ਕਿਨਾਰੇ ਮ੍ਰਿਤਕ ਪਾਇਆ ਗਿਆ।ਕੋਵਿਡ-19 ਦੇ ਇਲਾਜ ਉਪਰੰਤ ਸਾਰਜੈਂਟ ਨੂੰ ਅੱਪਰ ਈਸਟ ਸਾਈਡ ਹਸਪਤਾਲ ਨਿਊਯਾਰਕ ਤੋਂ ਛੁੱਟੀ ਦਿੱਤੀ ਗਈ ਸੀ ਅਤੇ ਇੱਕ ਘੰਟੇ ਬਾਅਦ ਉਸ ਦੀ ਬਾਹਰ ਸੜਕ 'ਤੇ ਲਾਸ਼ ਮਿਲੀ।ਮ੍ਰਿਤਕ ਯੋਨ ਚਾਂਗ (56) ਲੰਘੇਂ  ਤੜਕੇ ਲੈਨੋਕਸ ਹਿੱਲ ਹਸਪਤਾਲ ਵਿਖੇ ਸੀ ਜੋ ਇਕ ਪੁਲਿਸ ਅਧਿਕਾਰੀ ਸੀ। ਉਸ ਦੀ ਹਾਲ ਹੀ ਵਿੱਚ ਸੰਭਾਵੀ ਮਾਰੂ ਕੋਰੋਨਾਵਾਇਰਸ ਹੋਣ ਦੀ ਪਛਾਣ ਕੀਤੀ ਗਈ ਸੀ। ਛੁੱਟੀ ਉਪਰੰਤ ਉਸ ਨੂੰ ਥੋੜ੍ਹੇ ਸਮੇਂ ਬਾਅਦ ਪਾਰਕ ਐਵਿਨਊ ਨਿਊਯਾਰਕ ਵਿਖੇ ਟ੍ਰੈਫਿਕ ਟਾਪੂ ਨੇੜੇ ਸਵੇਰੇ ਤਕਰੀਬਨ 6:05 'ਤੇ ਮ੍ਰਿਤਕ ਪਾਇਆ ਗਿਆ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਕੋਵਿਡ-19 ਨਾਲ 11 ਭਾਰਤੀਆਂ ਦੀ ਮੌਤ

ਸੂਤਰਾਂ ਮੁਤਾਬਕ ਚਾਂਗ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਉਹ ਲਗਭਗ ਪੰਜ ਦਿਨ ਪਹਿਲਾਂ ਠੰਡ ਮਹਿਸੂਸ ਕਰ ਰਿਹਾ ਸੀ।ਸਾਰਜੈਂਟਸ  ਬੈਨੀਵੇਲੈਂਟ ਐਸੋਸੀਏਸ਼ਨ ਦੇ ਪ੍ਰਧਾਨ ਐਡ ਮੁਲਿਨਜ਼ ਨੇ ਕਿਹਾ,''ਇਹ ਲਗਭਗ ਇਕ ਵਿਗਿਆਨਕ ਕਲਪਨਾ ਇਕ ਫਿਲਮ ਵਰਗਾ ਦ੍ਰਿਸ਼  ਹੈ।ਜੋ ਖ਼ਤਮ ਨਹੀਂ ਹੋ ਰਿਹਾ ਹੈ, ਅਤੇ ਇਸ ਦਾ ਪ੍ਰਭਾਵ ਉਨ੍ਹਾਂ ਲੋਕਾਂ ਨੂੰ ਮਾਰ ਰਿਹਾ ਹੈ ਜੋ ਸਾਡੇ ਸਭ ਤੋਂ ਨੇੜਲੇ ਹਨ। ਮ੍ਰਿਤਕ ਇਕ ਨਿਊਯਾਰਕ ਪੁਲਿਸ ਦਾ ਸਾਰਜੈਂਟ ਹੈ ਜੋ ਸੇਵਾ ਮੁਕਤ ਹੋ ਗਿਆ ਸੀ, ਅਤੇ ਉਸ ਨੇ ਆਪਣੀ ਜ਼ਿੰਦਗੀ ਦਾ ਅਨੰਦ ਲੈਣਾ ਸੀ ਪਰ ਇਸ ਨਾਂ-ਮੁਰਾਦ ਬਿਮਾਰੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਹੀ ਛੱਡਿਆ ਜੋ ਬਹੁਤ ਹੀ ਦੁੱਖਦਾਈ ਹੈ।'' ਨਿਊਯਾਰਕ ਦੇ ਮੈਡੀਕਲ ਜਾਂਚਕਰਤਾ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਦਾ ਪੋਸਟਮਾਰਟਮ ਕਰਨਗੇ।
 


author

Vandana

Content Editor

Related News