ਨਿਊਜ਼ੀਲੈਂਡ ਦੇ ਆਕਲੈਂਡ ''ਚ ਨਵੇਂ ਸਾਲ 2022 ਨੇ ਦਿੱਤੀ ਦਸਤਕ, ਦੋਖੋ ਤਸਵੀਰਾਂ

Friday, Dec 31, 2021 - 06:32 PM (IST)

ਨਿਊਜ਼ੀਲੈਂਡ ਦੇ ਆਕਲੈਂਡ ''ਚ ਨਵੇਂ ਸਾਲ 2022 ਨੇ ਦਿੱਤੀ ਦਸਤਕ, ਦੋਖੋ ਤਸਵੀਰਾਂ

ਵੈਲਿੰਗਟਨ (ਬਿਊਰੋ): ਅੱਜ ਦੁਨੀਆ ਭਰ ਵਿੱਚ ਸਾਲ 2021 ਦਾ ਆਖਰੀ ਦਿਨ ਹੈ। ਨਿਊਜ਼ੀਲੈਂਡ ਦੇ ਆਕਲੈਂਡ 'ਚ ਨਵੇਂ ਸਾਲ 2022 ਨੇ ਦਸਤਕ ਦੇ ਦਿੱਤੀ ਹੈ। ਇੱਥੇ ਨਵੇਂ ਸਾਲ ਦਾ ਸਵਾਗਤ ਆਤਿਸ਼ਬਾਜ਼ੀ ਨਾਲ ਕੀਤਾ ਗਿਆ। ਨਿਊਜ਼ੀਲੈਂਡ ਦਾ ਆਕਲੈਂਡ ਨਵੇਂ ਸਾਲ ਦਾ ਸਵਾਗਤ ਕਰਨ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ।ਆਕਲੈਂਡ ਵਿੱਚ ਰਾਤ ਦੇ ਆਸਮਾਨ ਨੂੰ ਆਤਿਸ਼ਬਾਜ਼ੀ ਨੇ ਜਗਮਗਾਇਆ ਅਤੇ ਆਕਲੈਂਡ ਹਾਰਬਰ ਬ੍ਰਿਜ ਵਿਚ ਸਕਾਈ ਟਾਵਰ 'ਤੇ ਬੀਮ ਅੱਜ ਜਸ਼ਨ ਦਾ ਪ੍ਰਤੀਕ ਹਨ।
 

ਬਹੁ-ਰੰਗੀ ਆਤਿਸ਼ਬਾਜ਼ੀ ਦੀ ਮਦਦ ਨਾਲ, ਲੱਖਾਂ ਲੋਕਾਂ ਨੇ ਉਤਸ਼ਾਹ ਨਾਲ ਨਿਊਜ਼ੀਲੈਂਡ ਵਿੱਚ 2022 ਦੀ ਸ਼ੁਰੂਆਤ ਕੀਤੀ। ਜਿਵੇਂ ਹੀ ਘੜੀ ਦੇ 12 ਵੱਜੇ, ਸਕਾਈ ਟਾਵਰ ਤੋਂ ਸਾਲਾਨਾ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਕੀਤਾ ਗਿਆ।ਜਿਵੇਂ ਕਿ ਸਮਾਂ ਖੇਤਰ ਦੇਸ਼ ਤੋਂ ਦੂਜੇ ਦੇਸ਼ ਵਿੱਚ ਵੱਖਰਾ ਹੁੰਦਾ ਹੈ, ਹਰ ਦੇਸ਼ ਵੱਖ-ਵੱਖ ਸਮੇਂ 'ਤੇ ਨਵੇਂ ਸਾਲ ਵਿੱਚ ਦਾਖਲ ਹੁੰਦਾ ਹੈ।ਆਕਲੈਂਡ ਨੇ ਭਾਰਤੀ ਸਮੇਂ ਅਨੁਸਾਰ ਸ਼ਾਮ 4:25 ਵਜੇ ਨਵੇਂ ਸਾਲ 2022 ਦਾ ਸਵਾਗਤ ਕੀਤਾ।ਭਾਰਤ 'ਚ ਵੀ ਕੁਝ ਘੰਟਿਆਂ ਬਾਅਦ ਨਵਾਂ ਸਾਲ 2022 ਦਸਤਕ ਦੇਣ ਜਾ ਰਿਹਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- Year Ender 2021: ਸਾਲ 2021 'ਚ ਇਟਲੀ ਲਈ ਮਾਰੂ ਰਿਹਾ 'ਕੋਰੋਨਾ', ਤਬਾਹੀ ਦਾ ਮੰਜ਼ਰ ਵੇਖ ਸਹਿਮੇ ਲੋਕ

ਲਗਭਗ ਪਿਛਲੇ ਦੋ ਸਾਲਾਂ ਤੋਂ ਦੁਨੀਆ ਦੇ ਜ਼ਿਆਦਾਤਰ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ। ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਕਾਰਨ ਭਾਰਤ, ਅਮਰੀਕਾ, ਬ੍ਰਿਟੇਨ ਆਦਿ ਦੇਸ਼ਾਂ ਦੀਆਂ ਸਰਕਾਰਾਂ ਨੇ ਨਵੇਂ ਸਾਲ (ਹੈਪੀ ਨਿਊ ਈਅਰ 2022) ਨੂੰ ਲੈ ਕੇ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਇਸ ਦੇ ਨਾਲ ਹੀ ਭਾਰਤ ਤੋਂ ਪਹਿਲਾਂ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ 'ਚ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ।


author

Vandana

Content Editor

Related News