ਨਵੇਂ ਸਾਲ ''ਤੇ ਆਸਟ੍ਰੇਲੀਆ ਜੰਗਲਾਂ ''ਚ ਲੱਗੀ ਅੱਗ ਕਾਰਨ ਹੋਇਆ ਲਾਲ, ਦੇਖੋ ਤਸਵੀਰਾਂ

01/01/2020 11:26:08 PM

ਮੈਲਬੋਰਨ - ਦੱਖਣੀ ਪੂਰਬੀ ਆਸਟ੍ਰੇਲੀਆ ਦੇ ਜੰਗਲ 'ਚ ਲੱਗੀ ਬੁੱਧਵਾਰ ਨੂੰ ਨਵੇਂ ਇਲਾਕਿਆਂ 'ਚ ਫੈਲ ਗਈ। ਇਸ ਦੇ ਚੱਲਦੇ 5 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸੀਜਨ 'ਚ ਕੁਲ 18 ਮੌਤਾਂ ਹੋ ਚੁੱਕੀਆਂ ਹਨ ਜਦਕਿ 4 ਲੋਕ ਲਾਪਤਾ ਹਨ। ਬਚਾਅ ਕਰਮੀਆਂ ਨੇ ਆਪਣਾ ਬਚਾਅ ਕਾਰਜ ਜਾਰੀ ਰੱਖਿਆ ਹੋਇਆ ਹੈ। ਇਸ ਹਫਤੇ ਅੱਗ ਨਾਲ ਬੇਟਮੈਂਸ ਬੇਅ, ਕੋਬਾਰਗੋ ਅਤੇ ਨਾਓਰਾ ਇਲਾਕੇ ਜ਼ਿਆਦਾ ਪ੍ਰਭਾਵਿਤ ਹੋਏ ਹਨ। ਲੋਕ ਅੱਗ ਤੋਂ ਬੱਚਣ ਲਈ ਸਮੁੰਦਰੀ ਕੰਢਿਆਂ 'ਤੇ ਵੱਲ ਦੌੜ ਰਹੇ ਹਨ। ਰੂਰਲ ਫਾਇਰ ਸਰਵਿਸ ਕਮਿਸ਼ਨਰ ਸ਼ੇਨ ਫਿਟਸਸਾਇਮੰਸ ਨੇ ਦੱਸਿਆ ਕਿ ਅੱਗ ਤੇਜ਼ੀ ਨਾਲ ਵਿਕਟੋਰੀਆ ਸਟੇਟ ਦੇ ਤੱਟਵਰਤੀ ਖੇਤਰਾਂ ਵੱਲ ਵਧ ਰਹੀ ਹੈ। ਸ਼ਨੀਵਾਰ ਤੱਕ ਕੁਝ ਹੋਰ ਨਵੇਂ ਇਲਾਕੇ ਇਸ ਦੀ ਲਪੇਟ 'ਚ ਹੋਣਗੇ। ਪ੍ਰਸ਼ਾਸਨ ਨੇ ਲੋਕਾਂ ਤੋਂ ਅੱਗ ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

PunjabKesari

8,159 ਲੋਕਾਂ ਨੂੰ ਰੈਸਕਿਊ ਕੀਤਾ ਗਿਆ
ਅਧਿਕਾਰੀਆਂ ਨੇ ਮੰਗਲਵਾਰ ਨੂੰ ਵਿਕਟੋਰੀਆ ਸਟੇਟ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਸੀ। ਹਾਲਾਂਕਿ, ਅਜੇ ਵੀ ਵਨ ਟਾਊਨ ਸ਼ਹਿਰ 'ਚ ਕਾਫੀ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਰੈਸਕਿਊ ਅਪਰੇਸ਼ਨ ਜਾਰੀ ਹੈ। ਇਸ ਸੀਜ਼ਨ 'ਚ ਅੱਗ ਨਾਲ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 916 ਘਰ ਪੂਰੀ ਤਰ੍ਹਾਂ ਨਾਲ ਤਬਾਹ ਹੋਏ ਹਨ। ਅੱਗ ਨਾਲ 363 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਦਕਿ ਪ੍ਰਭਾਵਿਤ ਖੇਤਰਾਂ ਤੋਂ 8,159 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਪ੍ਰਭਾਵਿਤ ਖੇਤਰਾਂ 'ਚ ਧੂੰਆ ਫੈਲਣ ਨਾਲ ਨੁਕਸਾਨ ਦਾ ਸਹੀ ਅੰਦਾਜ਼ਾ ਕਰਨ 'ਚ ਵੀ ਮੁਸ਼ਕਿਲ ਹੋ ਰਹੀ ਹੈ।

PunjabKesari

ਮੱਸਕੂਟਾ 'ਚ ਸਮੁੰਦਰੀ ਤੱਟ ਖਾਲੀ ਕਰਨ ਦੇ ਆਦੇਸ਼
ਨਿਊ ਸਾਊਥ ਵੇਲਸ ਦੇ ਮਾਲੁਆ ਬੇਅ ਬੀਚ 'ਤੇ ਹਜ਼ਾਰਾਂ ਲੋਕਾਂ ਨੇ ਅੱਗ ਤੋਂ ਬੱਚਣ ਲਈ ਸਮੁੰਦਰੀ ਤੱਟ 'ਤੇ ਪਨਾਹ ਲਈ ਹੈ। ਅੱਗ ਪ੍ਰਭਾਵਿਤ ਖੇਤਰਾਂ ਤੋਂ ਪਹੁੰਚੇ ਲੋਕਾਂ ਲਈ ਪੁਲਸ ਕਿਸ਼ਤੀ ਰਾਹੀਂ ਭੋਜਨ, ਪਾਣੀ ਅਤੇ ਮੈਡੀਕਲ ਸਮੱਗਰੀ ਦੀ ਸਪਲਾਈ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਆਖਿਆ ਕਿ ਸ਼ੁੱਕਰਵਾਰ ਤੱਕ ਦੱਖਣੀ ਆਸਟ੍ਰੇਲੀਆ ਅਤੇ ਵਿਕਟੋਰੀਆ ਸਟੇਟ ਦੇ ਪੂਰਬੀ ਹਿੱਸੇ 'ਚ ਅੱਗ ਵਧ ਸਕਦੀ ਹੈ ਅਤੇ ਤਾਪਮਾਨ 40 ਡਿਗਰੀ ਤੱਕ ਪਹੁੰਚ ਸਕਦਾ ਹੈ। ਮੈਲਬੋਰਨ 'ਚ ਸਮੁੰਦਰੀ ਤੱਟ 'ਤੇ ਪਨਾਹ ਲੈਣ ਵਾਲੇ ਲੋਕਾਂ ਨੂੰ ਥਾਂ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

PunjabKesari


Khushdeep Jassi

Content Editor

Related News