ਆਸਟ੍ਰੇਲੀਆ ''ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਲੋਕਾਂ ''ਚ ਉਤਸ਼ਾਹ

12/31/2017 6:01:27 PM

ਮੈਲਬੌਰਨ/ਸਿਡਨੀ (ਏਜੰਸੀ)— ਆਸਟ੍ਰੇਲੀਆ 'ਚ ਨਵਾਂ ਸਾਲ ਆਉਣ 'ਚ ਬਸ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। ਆਸਟ੍ਰੇਲੀਆ 'ਚ ਨਵੇਂ ਸਾਲ ਦੇ ਸੁਆਗਤ ਅਤੇ ਜਸ਼ਨ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਹੈ। ਲੋਕਾਂ ਦੀ ਵੱਡੀ ਭੀੜ ਮੈਲਬੌਰਨ ਦੇ ਯਾਰਰਾ ਪਾਰਕ 'ਚ ਅਤੇ ਸਿਡਨੀ ਹਾਰਬਰ ਬ੍ਰਿਜ ਨੇੜੇ ਇੱਕਠੀ ਹੋ ਗਈ ਹੈ। ਪਰਿਵਾਰ ਅਤੇ ਦੋਸਤ ਮਿਲ ਕੇ ਨਵੇਂ ਸਾਲ ਦਾ ਜਸ਼ਨ ਮਨਾਉਣਗੇ। ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਜਿੱਥੇ ਲੋਕਾਂ 'ਚ ਉਤਸ਼ਾਹ ਅਤੇ ਖੁਸ਼ੀ ਹੈ, ਉੱਥੇ ਹੀ ਪੁਲਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇੱਥੇ ਦੱਸ ਦੇਈਏ ਕਿ ਤਕਰੀਬਨ 10 ਦਿਨ ਪਹਿਲਾਂ ਹੀ ਮੈਲਬੌਰਨ 'ਚ ਕਾਰ ਹਮਲਾ ਹੋਇਆ ਸੀ, ਜਿਸ ਕਾਰਨ 19 ਲੋਕ ਜ਼ਖਮੀ ਹੋ ਗਏ ਸਨ।
ਸਿਡਨੀ ਦੇ ਹਾਰਬਰ ਬ੍ਰਿਜ 'ਤੇ ਨਵੇਂ ਸਾਲ ਦੇ ਆਗਾਜ਼ ਲਈ ਕੌਮਾਂਤਰੀ ਸੈਲਾਨੀ ਵੀ ਇਕੱਠੇ ਹੁੰਦੇ ਹਨ, ਜੋ ਕਿ ਚੀਨ, ਕੋਰੀਆ, ਜਾਪਾਨ ਅਤੇ ਜਰਮਨੀ ਜਿਹੇ ਦੇਸ਼ਾਂ ਤੋਂ ਆਉਂਦੇ ਹਨ। ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਲਸ ਪੂਰੀ ਚੌਕਸ ਹੈ।


Related News