ਅਮਰੀਕਾ ਨੇ ਰੂਸ ''ਤੇ ਲਾਈਆਂ ਨਵੀਆਂ ਪਾਬੰਦੀਆਂ

Monday, May 09, 2022 - 02:11 AM (IST)

ਅਮਰੀਕਾ ਨੇ ਰੂਸ ''ਤੇ ਲਾਈਆਂ ਨਵੀਆਂ ਪਾਬੰਦੀਆਂ

ਵਾਸ਼ਿੰਗਟਨ-ਯੂਕ੍ਰੇਨ 'ਤੇ ਹਮਲੇ ਦੇ ਚੱਲਦੇ ਅਮਰੀਕਾ ਨੇ ਰੂਸ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪਾਬੰਦੀਆਂ ਤਹਿਤ, ਪੱਛਮੀ ਦੇਸ਼ਾਂ ਨੂੰ ਰੂਸ ਦੇ ਤਿੰਨ ਸਭ ਤੋਂ ਵੱਡੇ ਟੈਲੀਵਿਜ਼ਨ ਸਟੇਸ਼ਨ ਨੂੰ ਇਸ਼ਤਿਹਾਰ ਦੇਣ ਤੋਂ ਰੋਕਣ ਦੇ ਨਾਲ ਹੀ ਅਮਰੀਕੀ ਲੇਖਕਾਰੀ ਅਤੇ ਸਲਾਹਕਾਰ ਕੰਪਨੀਆਂ ਨੂੰ ਕਿਸੇ ਨੂੰ ਰੂਸੀ ਨਾਗਰਿਕ ਨੂੰ ਸੇਵਾਵਾਂ ਦੇਣ ਤੋਂ ਰੋਕ ਸ਼ਾਮਲ ਹੈ।

ਇਹ ਵੀ ਪੜ੍ਹੋ :-ਰੂਸ-ਯੂਕ੍ਰੇਨ ਜੰਗ ਨਾਲ ਵਧੀ ਹਵਾਈ ਫੌਜ ਦੀ ਟੈਂਸ਼ਨ, ਸੁਖੋਈ-30 ਨੂੰ ਅਪਗ੍ਰੇਡ ਕਰਨ ਦੀ ਯੋਜਨਾ ਠੰਡੇ ਬਸਤੇ ’ਚ

ਅਮਰੀਕਾ ਨੇ ਰੂਸ ਦੇ ਉਦਯੋਗਿਕ ਖੇਤਰ 'ਤੇ ਪਾਬੰਦੀਆਂ ਦਾ ਦਾਇਰਾ ਵਧਾਉਂਦੇ ਹੋਏ ਮਾਸਕੋ ਨਾਲ ਲਕੜੀ ਦੇ ਉਤਪਾਦ, ਉਦਯੋਗਿਕ ਇੰਜਣ, ਬਾਇਲਰ ਅਤੇ ਬੁਲਡੋਜ਼ਰਾਂ ਸਮੇਤ ਕਈ ਵਸਤਾਂ 'ਤੇ ਰੋਕ ਲੱਗਾ ਦਿੱਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਸੱਤ ਪ੍ਰਮੁੱਖ ਉਦਯੋਗਿਕ ਸ਼ਕਤੀਆਂ ਨੇ ਰੂਸੀ ਤੇਲ ਦੇ ਆਯਾਤ ਨੂੰ ਪੜਾਅਵਾਰ ਤਰੀਕੇ ਨਾਲ ਖਤਮ ਕਰਨ ਜਾਂ ਪਾਬੰਦੀਸ਼ੁਦਾ ਕਰਨ ਨੂੰ ਲੈ ਕੇ ਵੱਚਨਬਧਤਾ ਜਤਾਈ ਹੈ।

ਇਹ ਵੀ ਪੜ੍ਹੋ :- ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ, 10 ਜੂਨ ਤੋਂ ਲਾਇਆ ਜਾਵੇਗਾ ਝੋਨਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News