5 ਸਤੰਬਰ ਨੂੰ ਕੀਤਾ ਜਾਵੇਗਾ ਬ੍ਰਿਟੇਨ ਦੇ ਨਵੇਂ PM ਦੇ ਨਾਂ ਦਾ ਐਲਾਨ, ਰਿਸ਼ੀ ਸੁਨਕ ਤੇ ਲਿਜ਼ ਟਰਸ ਮੁੱਖ ਦਾਅਵੇਦਾਰ
Tuesday, Jul 12, 2022 - 10:01 AM (IST)
ਲੰਡਨ (ਏਜੰਸੀ)- ਬੋਰਿਸ ਜਾਨਸਨ ਦੀ ਥਾਂ ਲੈਣ ਵਾਲੇ ਬ੍ਰਿਟੇਨ ਵਿਚ ਸੱਤਾਧਾਰੀ 'ਕੰਜ਼ਰਵੇਟਿਵ ਪਾਰਟੀ' ਦੇ ਨਵੇਂ ਨੇਤਾ ਅਤੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਟੋਰੀ ਦੇ ਨਾਮ ਨਾਲ ਜਾਣੀ ਜਾਂਦੀ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਕਰਨ ਲਈ ਜ਼ਿੰਮੇਵਾਰ ਸੰਸਥਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਨਵਾਂ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਥਾਂ ਲਵੇਗਾ।
ਇਹ ਵੀ ਪੜ੍ਹੋ: ਰਿਸ਼ੀ ਸੁਨਕ ਨੇ ਬ੍ਰਿਟੇਨ ਦਾ ਅਗਲਾ PM ਬਣਨ ਲਈ ਪੇਸ਼ ਕੀਤਾ ਦਾਅਵਾ, ਦੌੜ 'ਚ ਸ਼ਾਮਲ ਨੇ ਇਹ ਚਿਹਰੇ
'1922 ਕਮੇਟੀ ਆਫ ਕੰਜ਼ਰਵੇਟਿਵ ਬੈਕਬੈਂਚ' ਦੇ ਮੈਂਬਰਾਂ ਨੇ ਚੋਣਾਂ ਲਈ ਸਮਾਂ-ਸਾਰਣੀ ਅਤੇ ਨਿਯਮ ਤੈਅ ਕੀਤੇ ਹਨ। ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਅਧਿਕਾਰਤ ਤੌਰ 'ਤੇ ਮੰਗਲਵਾਰ ਨੂੰ ਸ਼ੁਰੂ ਅਤੇ ਖ਼ਤਮ ਵੀ ਹੋਵੇਗੀ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹੁਣ ਤੱਕ 11 ਲੋਕਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਬ੍ਰਿਟਿਸ਼ ਭਾਰਤੀ ਮੂਲ ਦੇ ਸਾਬਕਾ ਕੈਬਨਿਟ ਮੰਤਰੀ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਕੰਜ਼ਰਵੇਟਿਵ ਪਾਰਟੀ ਵਿੱਚ ਬੋਰਿਸ ਜਾਨਸਨ ਦੀ ਥਾਂ ਲੈਣ ਦੀ ਦੌੜ ਵਿੱਚ ਮੁੱਖ ਦਾਅਵੇਦਾਰ ਹਨ। 1922 ਕਮੇਟੀ ਦੇ ਚੇਅਰਮੈਨ ਸਰ ਗ੍ਰਾਹਮ ਬ੍ਰੈਡੀ ਨੇ ਕਿਹਾ, "ਯਕੀਨਨ 5 ਸਤੰਬਰ ਨੂੰ ਅਸੀਂ ਸਿੱਟਾ ਕੱਢਾਂਗੇ ਅਤੇ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਹੋਵੇਗੀ ਅਤੇ ਉਸ ਦਾ ਐਲਾਨ ਕੀਤਾ ਜਾਵੇਗਾ।"
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।