ਅਹਿਮ ਖ਼ਬਰ : 1952 ਤੋਂ ਬਾਅਦ ਪਹਿਲੀ ਵਾਰ ਯੂਕੇ ਦੇ 'ਪਾਸਪੋਰਟ' 'ਚ ਹੋਈ ਵੱਡੀ ਤਬਦੀਲੀ
Wednesday, Jul 19, 2023 - 10:23 AM (IST)
ਲੰਡਨ (ਆਈ.ਏ.ਐੱਨ.ਐੱਸ.)- ਬ੍ਰਿਟੇਨ ਵਿਚ ਪਾਸਪੋਰਟ ਸਬੰਧੀ ਤਬਦੀਲੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇੱਥੇ 70 ਸਾਲਾਂ ਵਿੱਚ ਪਹਿਲੀ ਵਾਰ ਕਿੰਗ ਚਾਰਲਸ ਤੀਜੇ ਦੇ ਨਾਮ ‘ਤੇ ‘ਮਹਾਮਹਿਮ’ (''His Majesty'') ਦੇ ਖ਼ਿਤਾਬ ਵਾਲੇ ਬ੍ਰਿਟਿਸ਼ ਪਾਸਪੋਰਟ ਇਸ ਹਫ਼ਤੇ ਜਾਰੀ ਕੀਤੇ ਜਾਣੇ ਸ਼ੁਰੂ ਹੋ ਜਾਣਗੇ। ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ "70 ਸਾਲਾਂ ਤੋਂ ਸਿਰਫ 'Her Majesty' ਬ੍ਰਿਟਿਸ਼ ਪਾਸਪੋਰਟਾਂ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਅੱਜ ਯੂਕੇ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪਲ ਹੈ, ਕਿਉਂਕਿ 1952 ਤੋਂ ਬਾਅਦ ਪਹਿਲੇ ਬ੍ਰਿਟਿਸ਼ ਪਾਸਪੋਰਟ 'ਤੇ 'Her Majesty' ਦੀ ਜਗ੍ਹਾ ਕਿੰਗ ਖਿਤਾਬ (''His Majesty'') ਅੰਕਿਤ ਹੋਣਾ ਸ਼ੁਰੂ ਹੋਇਆ ਹੈ।
ਸੁਏਲਾ ਨੇ ਪਾਸਪੋਰਟ ਦੇ ਨਵੇਂ ਡਿਜ਼ਾਈਨ ਦਾ ਉਦਘਾਟਨ ਕੀਤਾ, ਜਿਸ ਵਿਚ ਪਿਛਲੇ ਸਾਲ ਸਤੰਬਰ ਵਿਚ ਮਹਾਰਾਣੀ ਐਲਿਜ਼ਾਬੇਥ ਦੂਜੀ ਦੀ ਮੌਤ ਤੋਂ ਬਾਅਦ ਪਾਸਪੋਰਟ 'ਤੇ 'Her Majesty' ਦੀ ਜਗ੍ਹਾ ਤਬਦੀਲੀ ਕੀਤੀ ਗਈ ਸੀ। ਪ੍ਰਥਾ ਮੁਤਾਬਕ 74 ਸਾਲਾ ਕਿੰਗ ਕੋਲ ਕੋਈ ਪਾਸਪੋਰਟ ਨਹੀਂ ਹੈ ਕਿਉਂਕਿ ਇਹ ਦਸਤਾਵੇਜ਼ ਉਹਨਾਂ ਦੇ ਨਾਮ 'ਤੇ ਜਾਰੀ ਹੁੰਦਾ ਹੈ। 2023 ਦੇ ਪਹਿਲੇ ਛੇ ਮਹੀਨਿਆਂ ਵਿੱਚ 50 ਲੱਖ ਤੋਂ ਵੱਧ ਪਾਸਪੋਰਟਾਂ ਦੀ ਪ੍ਰਕਿਰਿਆ ਕੀਤੀ ਗਈ, ਜਿਹਨਾਂ ਵਿਚੋਂ 99 ਪ੍ਰਤੀਸ਼ਤ ਤੋਂ ਵੱਧ 10 ਹਫ਼ਤਿਆਂ ਦੀ ਸਟੈਂਡਰਡ ਯੂਕੇ ਸੇਵਾ ਦੇ ਅੰਦਰ ਜਾਰੀ ਕੀਤੇ ਗਏ। ਇਸ ਸਮਾਂ-ਸੀਮਾ ਦੇ ਅੰਦਰ ਬਹੁਤ ਸਾਰੇ ਪਾਸਪੋਰਟ 90 ਪ੍ਰਤੀਸ਼ਤ ਤੋਂ ਵੱਧ ਤਿੰਨ ਹਫ਼ਤਿਆਂ ਦੇ ਅੰਦਰ ਡਿਲੀਵਰ ਕੀਤੇ ਗਏ ਸਨ। ਗ੍ਰਹਿ ਦਫ਼ਤਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇਹ 2022 ਤੋਂ ਬਾਅਦ HM (ਮਹਾਰਾਜ ਦੇ) ਪਾਸਪੋਰਟ ਦਫ਼ਤਰ ਦੀ ਕਾਰਗੁਜ਼ਾਰੀ ਵਿੱਚ ਇੱਕ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ। ਬ੍ਰੇਵਰਮੈਨ ਨੇ ਕਿਹਾ ਕਿ "70 ਸਾਲਾਂ ਤੋਂ ਬ੍ਰਿਟਿਸ਼ ਪਾਸਪੋਰਟਾਂ 'ਤੇ 'Her Majesty' ਲਿਖਿਆ ਗਿਆ ਸੀ ਅਤੇ ਸਾਡੇ ਵਿੱਚੋਂ ਬਹੁਤਿਆਂ ਨੂੰ ਉਹ ਸਮਾਂ ਯਾਦ ਨਹੀਂ ਹੈ ਜਦੋਂ ਉਸ ਦਾ ਨਾਮ ਨਹੀਂ ਲਿਖਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਡਾ. ਐਮੀ ਬੇਰਾ 'ਚੈਂਪੀਅਨ ਆਫ ਹੈਲਥਕੇਅਰ ਇਨੋਵੇਸ਼ਨ ਅਵਾਰਡ ਨਾਲ ਸਨਮਾਨਿਤ
ਪਾਸਪੋਰਟ ਦੇ ਸਬੰਧ ਵਿਚ ਵਿਆਪਕ ਸੁਧਾਰ ਕੀਤੇ ਗਏ ਹਨ ਪਰ ਮੈਂ ਜਨਤਾ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕਰਦੀ ਹਾਂ ਕਿ ਉਹ ਸਹੀ ਸਮੇਂ 'ਤੇ ਪਾਸਪੋਰਟ ਲਈ ਅਰਜ਼ੀ ਦੇਣ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪਾਸਪੋਰਟ ਪਹਿਲੀ ਵਾਰ 1414 ਵਿੱਚ ਹੈਨਰੀ V ਦੇ ਸ਼ਾਸਨਕਾਲ ਦਾ ਹੈ ਅਤੇ ਇਸਨੂੰ ਸੁਰੱਖਿਅਤ ਆਚਰਣ ਦੇ ਦਸਤਾਵੇਜ਼ ਵਜੋਂ ਜਾਣਿਆ ਜਾਂਦਾ ਸੀ। 1915 ਵਿੱਚ ਫੋਟੋ ਅਤੇ ਦਸਤਖ਼ਤ ਵਾਲਾ ਪਹਿਲਾ ਆਧੁਨਿਕ ਸ਼ੈਲੀ ਦਾ ਬ੍ਰਿਟਿਸ਼ ਪਾਸਪੋਰਟ ਜਾਰੀ ਕੀਤਾ ਗਿਆ ਸੀ। ਪਾਸਪੋਰਟਾਂ ਵਿੱਚ ਇੱਕ ਵਿਸ਼ੇਸ਼ ਵਾਟਰਮਾਰਕ ਅਤੇ ਹੋਰ ਸੁਰੱਖਿਆ ਵਿਸ਼ੇਸ਼ਤਾਵਾਂ 1972 ਵਿੱਚ ਪੇਸ਼ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਪਾਸਪੋਰਟ ਦੇ ਡਿਜ਼ਾਈਨ 'ਚ ਕਈ ਬਦਲਾਅ ਕੀਤੇ ਗਏ ਹਨ। ਸਾਲ 1988 ਵਿੱਚ ਪਹਿਲੀ ਵਾਰ ਮੈਰੂਨ ਰੰਗ ਦੇ ਮਸ਼ੀਨ ਰੀਡੇਬਲ ਪਾਸਪੋਰਟ ਜਾਰੀ ਕੀਤੇ ਗਏ ਸਨ। ਸਾਲ 2020 'ਚ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਤੋਂ ਬਾਅਦ ਇਸ ਨੂੰ ਫਿਰ ਤੋਂ ਬਦਲ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।