ਮਲੇਸ਼ੀਆ ''ਚ ਮਿਲੀ ਕੋਰੋਨਾ ਦੀ ਨਵੀਂ ਕਿਸਮ, ਸਾਧਾਰਣ ਤੋਂ 10 ਗੁਣਾ ਜ਼ਿਆਦਾ ਤੇਜ਼

08/17/2020 2:16:30 PM

ਕੁਆਲਾਲੰਪੁਰ- ਮਲੇਸ਼ੀਆ ਵਿਚ ਜਾਂਚ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੀ ਇਕ ਅਜਿਹੀ ਕਿਸਮ ਦਾ ਪਤਾ ਲੱਗਾ ਹੈ ਜੋ ਸਾਧਾਰਣ ਤੋਂ 10 ਗੁਣਾ ਜ਼ਿਆਦਾ ਤੇਜ਼ ਤੇ ਛੂਤਕਾਰੀ ਹੈ। ਕੋਰੋਨਾ ਦੇ ਇਸ ਮਿਊਟੇਸ਼ਨ ਨੂੰ ਦੁਨੀਆ ਵਿਚ ਡੀ 614 ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਮਾਮਲਿਆਂ ਦੀ ਸ਼ੁਰੂਆਤ ਇਕ ਮਲੇਸ਼ੀਆਈ ਰੈਸਟੋਰੈਂਟ ਮਾਲਿਕ ਦੇ ਹਾਲ ਵਿਚ ਹੀ ਭਾਰਤ ਤੋਂ ਵਾਪਸ ਜਾਣ ਦੇ 14 ਦਿਨ ਦੇ ਜ਼ਰੂਰੀ ਇਕਾਂਤਵਾਸ ਨੂੰ ਤੋੜਨ ਨਾਲ ਸ਼ੁਰੂ ਹੋਈ ਹੈ। 

ਵਾਇਰਸ ਦੇ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ-
ਦੋਸ਼ੀ ਵਿਅਕਤੀ ਨੂੰ ਇਕਾਂਤਵਾਸ ਦੇ ਨਿਯਮ ਤੋੜਨ ਲਈ 5 ਮਹੀਨੇ ਦੀ ਸਜ਼ਾ ਤੇ ਜੁਰਮਾਨਾ ਲਗਾਇਆ ਗਿਆ ਹੈ। ਅਜਿਹਾ ਹੀ ਮਾਮਲਾ ਫਿਲਪੀਨਜ਼ ਤੋਂ ਵਾਪਸ ਆਉਣ ਵਾਲੇ ਇਕ ਸਮੂਹ ਵਿਚ ਵੀ ਦੇਖਣ ਨੂੰ ਮਿਲਿਆ ਹੈ। ਜਿੱਥੇ 45 ਲੋਕਾਂ ਵਿਚੋਂ 3 ਦੇ ਅੰਦਰ ਕੋਰੋਨਾ ਦੀ ਇਹ ਟਾਈਪ ਪਾਈ ਗਈ ਹੈ। ਅਮਰੀਕਾ ਦੇ ਉੱਚ ਸਿਹਤ ਸਲਾਹਕਾਰ ਡਾ. ਫਾਉਸੀ ਨੇ ਕਿਹਾ ਕਿ ਇਸ ਮਿਊਟੇਸ਼ਨ ਨਾਲ ਕੋਰੋਨਾ ਵਾਇਰਸ ਦਾ ਪ੍ਰਸਾਰ ਹੋਰ ਤੇਜ਼ੀ ਨਾਲ ਹੋ ਸਕਦਾ ਹੈ। ਮਲੇਸ਼ੀਆਈ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਨੂਰ ਹਿਸ਼ਾਮ ਅਬਦੁੱਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਿਊੇਟੇਸ਼ਨ ਦੇ ਗੰਭੀਰ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਇਸ ਨਾਲ ਟੀਕਾ ਬਣਾਉਣ ਤੇ ਮਿਊਟੇਸ਼ਨ ਨੂੰ ਰੋਕਣ ਲਈ ਵਿਕਸਿਤ ਕੀਤੀ ਗਈ ਤਕਨੀਕ ਵੀ ਫੇਲ ਹੋ ਸਕਦੀ ਹੈ। 


Lalita Mam

Content Editor

Related News