ਗੱਡੀਆਂ ਅਤੇ ਫੋਨ ਤੇਜ਼ੀ ਨਾਲ ਚਾਰਜ ਕਰੇਗੀ ਨਵੀਂ ਤਕਨੀਕ

Tuesday, Feb 25, 2020 - 06:32 PM (IST)

ਗੱਡੀਆਂ ਅਤੇ ਫੋਨ ਤੇਜ਼ੀ ਨਾਲ ਚਾਰਜ ਕਰੇਗੀ ਨਵੀਂ ਤਕਨੀਕ

ਲੰਡਨ (ਏਜੰਸੀਆਂ)–ਸੋਚੋ ਜੇ ਤੁਹਾਡੀ ਇਲੈਕਟ੍ਰਿਕ ਗੱਡੀ ਸਿਰਫ 10 ਮਿੰਟ ’ਚ ਪੂਰੀ ਚਾਰਜ ਹੋ ਜਾਵੇ ਜਾਂ ਤੁਹਾਡਾ ਫੋਨ ਸਿਰਫ 2 ਮਿੰਟ ’ਚ ਚਾਰਜ ਹੋ ਜਾਵੇ ਅਤੇ ਪੂਰਾ ਦਿਨ ਚੱਲੇ ਤਾਂ ਕਿਹੋ ਜਿਹਾ ਰਹੇਗਾ। ਛੇਤੀ ਹੀ ਇਹ ਸੁਪਨਾ ਪੂਰਾ ਹੋਣ ਵਾਲਾ ਹੈ।

ਖੋਜਕਾਰਾਂ ਨੇ ਇਕ ਨਵੀਂ ਊਰਜਾ ਸੰਗ੍ਰਹਿ ਕਰਨ ਦੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਗੱਡੀਆਂ ਅਤੇ ਫੋਨ ਤੇਜ਼ੀ ਨਾਲ ਚਾਰਜ ਹੋ ਸਕਣਗੇ। ਹਾਲੇ ਇਹ ਤਕਨੀਕ ਮੁੱਢਲੇ ਪੜਾਅ ’ਚ ਹੈ ਪਰ ਇਸ ’ਚ ਕਈ ਪ੍ਰਕਾਰ ਦੀਆਂ ਵਸਤੂਆਂ ਜਿਵੇਂ ਇਲੈਕਟ੍ਰਿਕ ਗੱਡੀਆਂ, ਫੋਨ ਅਤੇ ਵੀਅਰੇਬਲ ਤਕਨੀਕ ਨੂੰ ਊਰਜਾ ਦੇਣ ਦੀ ਸਮਰੱਥਾ ਹੈ।

ਰਸਾਲੇ ਨੇਚਰ ਐਨਰਜੀ ’ਚ ਪ੍ਰਕਾਸ਼ਿਤ ਖੋਜ ਮੁਤਾਬਕ ਜ਼ਿਆਦਾ ਸਮਰੱਥਾ ਅਤੇ ਤੇਜ਼ ਚਾਰਜ ਕਰਨ ਵਾਲੇ ਸੁਪਰਕਪੈਸਿਟੀ ਦੇ ਨਾਲ ਹੋਣ ਵਾਲੀਆਂ ਸਮੱਸਿਆਵਾਂ ਨੂੰ ਇਸ ਤਕਨੀਕ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰ ਜੁਅੰਗਨਾਨ ਲੀ ਨੇ ਕਿਹਾ ਕਿ ਸਾਡਾ ਨਵਾਂ ਸੁਪਰਕੈਪੇਸਿਟਰ ਕਾਫੀ ਸਮਰੱਥਾ ਵਾਲਾ ਹੈ।


author

Karan Kumar

Content Editor

Related News