NSW ਪੁਲਸ ਅਧਿਕਾਰੀ ਨੇ ਇਕ ਬੀਬੀ ਦੀ ਜਾਨ ਬਚਾਉਂਦੇ ਹੋਏ ਗਵਾਈ ਜਾਨ

Monday, Jan 04, 2021 - 05:23 PM (IST)

ਸਿਡਨੀ (ਬਿਊਰੋ): ਨਿਊ ਸਾਊਥ ਵੇਲਜ਼ ਦੇ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਦੇ ਮੰਤਰੀ ਡੇਵਿਡ ਐਲੀਅਟ ਨੇ ਰਾਜ ਦੀ ਪੁਲਸ ਦੀ ਇੱਕ ਬਹੁਤ ਹੀ ਸੀਨੀਅਰ ਅਤੇ ਬਹਾਦੁਰ ਪੁਲਸ ਮੁਲਾਜ਼ਮ ਕਾਂਸਟੇਬਲ ਕੈਲੀ ਫੋਸਟਰ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ  ਬਹਾਦੁਰ ਬੀਬੀ ਕੈਲੀ ਫੋਸਟਰ ਦੀ ਮੌਤ ਨਾਲ ਰਾਜ ਦੀ ਪੁਲਸ ਅਤੇ ਉਸ ਦੇ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਜਿਹੜਾ ਘਾਟਾ ਪਿਆ ਹੈ, ਉਹ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਅਸੀਂ ਸਾਰੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹਾਂ। 

PunjabKesari

ਉਨ੍ਹਾਂ ਨੇ ਕਿਹਾ ਕਿ ਕੈਲੀ ਫੋਸਟਰ ਉਨ੍ਹਾਂ ਬਹਾਦੁਰ ਪੁਲਸ ਮੁਲਾਜ਼ਮਾਂ ਵਿੱਚੋਂ ਸੀ ਜਿਹੜੇ ਆਪਣੇ ਫਰਜ਼ ਪ੍ਰਤੀ ਹਮੇਸ਼ਾ ਹੀ ਉਤਰਦਾਈ ਰਹਿੰਦੇ ਹਨ। ਅਜਿਹੇ ਪੁਲਸ ਮੁਲਾਜ਼ਮਾਂ ਦਾ ਕੰਮ ਹਮੇਸ਼ਾ ਹੀ ਸ਼ਲਾਘਾਯੋਗ ਰਹਿੰਦਾ ਹੈ ਕਿਉਂਕਿ ਉਹ ਆਪਣੇ ਫਰਜ਼ ਨੂੰ ਪੂਰਨ ਰੂਪ ਵਿਚ ਨਿਭਾਉਂਦੇ ਹਨ ਅਤੇ ਕਦੇ ਵੀ ਕੁਤਾਹੀ ਨਹੀਂ ਕਰਦੇ। ਕੈਲੀ ਫੋਸਟਰ ਪੁਲਸ ਵਿਭਾਗ ਵਿਚ 2010 ਤੋਂ ਆਈ ਸੀ ਅਤੇ ਪਹਿਲੇ ਹੀ ਦਿਨ ਤੋਂ ਉਨ੍ਹਾਂ ਨੇ ਆਪਣੀ ਡਿਊਟੀ ਨੂੰ ਪੂਰੀ ਮੁਸਤੈਦੀ ਨਾਲ ਨਿਭਾਇਆ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ (ਕੱਲ੍ਹ) ਨੂੰ ਉਕਤ 39 ਸਾਲਾ ਪੁਲਸ ਮੁਲਾਜ਼ਮ ਕੈਲੀ ਫੋਸਟਰ ਮਾਊਂਟ ਵਿਲਸਨ (ਬਲੂ ਮਾਊਂਟੇਨ) ਵਿਖੇ ਇੱਕ ਹੋਰ 24 ਸਾਲਾਂ ਦੀ ਬੀਬੀ ਨੂੰ ਡੁੱਬਣ ਤੋਂ ਬਚਾਉਂਦਿਆਂ ਆਪਣਾ ਫਰਜ਼ ਨਿਭਾਉਂਦਿਆਂ ਆਪਣੀ ਜਾਨ ਕੁਰਬਾਨ ਕਰ ਗਈ।


Vandana

Content Editor

Related News