ਰਾਹਤ ਦੀ ਖ਼ਬਰ, NSW ''ਚ ਦੋ ਹਫਤੇ ਤੋਂ ਕੋਈ ਸਥਾਨਕ ਮਾਮਲਾ ਨਹੀਂ

Sunday, Jan 31, 2021 - 05:05 PM (IST)

ਰਾਹਤ ਦੀ ਖ਼ਬਰ, NSW ''ਚ ਦੋ ਹਫਤੇ ਤੋਂ ਕੋਈ ਸਥਾਨਕ ਮਾਮਲਾ ਨਹੀਂ

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਨੇ ਇਕ ਹੋਰ ਦਿਨ ਸਥਾਨਕ ਤੌਰ 'ਤੇ ਪ੍ਰਸਾਰਿਤ ਕੋਵਿਡ-19 ਕੇਸ ਦੇ ਬਿਨਾਂ ਦਰਜ ਕੀਤਾ ਹੈ, ਮਤਲਬ ਲਗਾਤਾਰ ਦੋ ਹਫਤਿਆਂ ਤੋਂ ਇੱਥੇ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਹੁਣ ਤੱਕ ਕੋਰੋਨਾ ਦੇ 28,809 ਮਾਮਲੇ ਦਰਜ ਕੀਤੇ ਗਏ ਹਨ ਜਦਕਿ 909 ਲੋਕਾਂ ਦੀ ਮੌਤ ਹੋਈ ਹੈ।

 

ਬੀਤੀ ਰਾਤ 24 ਘੰਟਿਆਂ ਤੋਂ ਰਾਤ 8 ਵਜੇ ਦੇ ਦੌਰਾਨ ਹੋਟਲ ਕੁਆਰੰਟੀਨ ਵਿਚ ਤਿੰਨ ਮਾਮਲੇ ਦਰਜ ਕੀਤੇ ਗਏ।ਐਨ.ਐਸ.ਡਬਲਊ. ਹੈਲਥ ਦੀਆਂ ਰਿਪੋਰਟਾਂ ਮੁਤਾਬਕ, ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਇੱਥੇ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ ਹੁਣ 4,915 ਹੈ। ਚੰਗੀ ਖ਼ਬਰ ਇਹ ਹੈ ਕਿ ਸਿਡਨੀ-ਸਾਈਡਰਜ਼ ਨੇ ਆਪਣੇ ਪਹਿਲੀ ਹਫਤੇ ਦੀਆਂ ਪਾਬੰਦੀਆਂ ਵਿਚ ਢਿੱਲ ਦਾ ਆਨੰਦ ਲਿਆ। ਹੁਣ ਘਰਾਂ ਵਿਚ 30 ਲੋਕਾਂ ਨੂੰ ਇਕੱਤਰ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਹੁਣ ਸਾਰੀਆਂ ਘਰੇਲੂ ਜਨਤਕ ਸੈਟਿੰਗਾਂ ਵਿਚ ਮਾਸਕ ਪਾਉਣਾ ਲਾਜ਼ਮੀ ਨਹੀਂ  ਹੈ।

ਪੜ੍ਹੋ ਇਹ ਅਹਿਮ ਖਬਰ- ਯੂਕੇ, ਏਸ਼ੀਆ ਪੈਸੀਫਿਕ ਦੇਸ਼ਾਂ ਨਾਲ ਮੁਫਤ ਵਪਾਰ ਸਮਝੌਤੇ 'ਚ ਸ਼ਾਮਿਲ ਹੋਣ ਲਈ ਕਰੇਗਾ ਬੇਨਤੀ 

ਅੱਜ ਤੋਂ, ਐਨ.ਐਸ.ਡਬਲਊ. ਦੇ ਲੋਕ ਦੱਖਣੀ ਆਸਟ੍ਰੇਲੀਆ ਅਤੇ ਤਸਮਾਨੀਆ ਵਿਚ ਪ੍ਰਵੇਸ਼ ਕਰਨ ਦੇ ਯੋਗ ਹਨ, ਉਹ ਵੀ ਬਿਨਾਂ ਇਕਾਂਤਵਾਸ ਵਿਚ ਰਹਿਣ ਦੇ। ਕੁਈਨਜ਼ਲੈਂਡ ਸੋਮਵਾਰ ਸਵੇਰੇ 1 ਵਜੇ ਤੋਂ ਆਪਣੀਆਂ ਸਰਹੱਦਾਂ ਗ੍ਰੇਟਰ ਸਿਡਨੀ ਲਈ ਖੋਲ੍ਹ ਦੇਵੇਗਾ। ਭਾਵੇਂਕਿ, ਪੱਛਮੀ ਆਸਟ੍ਰੇਲੀਆ ਦੀ ਯਾਤਰਾ ਦੀ ਉਮੀਦ ਕਰ ਰਹੇ ਐਨ.ਐਸ.ਡਬਲਊ. ਨਿਵਾਸੀਆਂ ਲਈ ਅਜੇ ਦੋ ਹਫ਼ਤਿਆਂ ਲਈ ਦੋ ਕੁਆਰੰਟੀਨ ਹੋਣ ਦਾ ਨਿਯਮ ਲਾਗੂ ਹੈ। ਪੱਛਮੀ ਆਸਟ੍ਰੇਲੀਆ (ਡਬਲਯੂ.ਏ.) ਦੇ ਪ੍ਰੀਮੀਅਰ ਮਾਰਕ ਮੈਕਗੌਨ ਨੇ ਕੱਲ ਕਿਹਾ ਸੀ ਕਿ ਉਹਨਾਂ ਨੂੰ ਉਮੀਦ ਹੈ ਕਿ ਐਨ.ਐਸ.ਡਬਲਊ. ਨੂੰ ਘੱਟੋ ਘੱਟ ਕੁਝ ਹਫ਼ਤਿਆਂ ਲਈ "ਬਹੁਤ ਘੱਟ ਜੋਖਮ" ਦੀ ਬਜਾਏ "ਘੱਟ ਜੋਖਮ" ਸ਼੍ਰੇਣੀ ਵਿਚ ਰਹਿਣਾ ਹੋਵੇਗਾ। ਅਸੀਂ ਇਸ ਸਥਿਤੀ ਨੂੰ 28ਵੇਂ ਦਿਨ ਤੱਕ ਪਹੁੰਚਦੇ ਦੇਖਣਾ ਚਾਹੁੰਦੇ ਹਾਂ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ, ਇਟਲੀ 'ਚ ਬ੍ਰਾਜ਼ੀਲ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਰਹੇਗੀ ਜਾਰੀ

ਨੋਟ- NSW 'ਚ ਦੋ ਹਫਤੇ ਤੋਂ ਕੋਈ ਸਥਾਨਕ ਮਾਮਲਾ ਨਹੀਂ, ਖ਼ਬਰ ਬਾਰੇ ਦੱਸੋ ਆਪਣੀ ਰਾਏ।
 


author

Vandana

Content Editor

Related News